Wednesday , 19 December 2018
Breaking News
You are here: Home » NATIONAL NEWS » ਸੰਸਦ ਵਿੱਚ ਲਗਾਤਾਰ ਤੀਸਰੇ ਦਿਨ ਵਿਰੋਧੀ ਧਿਰ ਦਾ ਹੰਗਾਮਾ

ਸੰਸਦ ਵਿੱਚ ਲਗਾਤਾਰ ਤੀਸਰੇ ਦਿਨ ਵਿਰੋਧੀ ਧਿਰ ਦਾ ਹੰਗਾਮਾ

ਕਾਂਗਰਸ ਵੱਲੋਂ ਬੈਂਕ ਘਪਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਵਾਪਸ ਲਿਆਉਣ ਦੀ ਮੰਗ

ਨਵੀਂ ਦਿੱਲੀ, 7 ਮਾਰਚ- ਬਜਟ ਸੈਸ਼ਨ ਦੇ ਲਗਾਤਾਰ ਤੀਸਰੇ ਦਿਨ ਲੋਕ ਸਭਾ ਵਿਚ ਪ੍ਰਸ਼ਨਕਾਲ ਨਹੀਂ ਹੋ ਸਕਿਆ। ਬੈਂਕ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸਤਾਧਾਰੀ ਗਠਜੋੜ ਸਹਿਯੋਗੀ ਸ਼ਿਵ ਸੈਨਾ ਅਤੇ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਦੁਆਰਾ ਵਖ-ਵਖ ਮੁਦਿਆਂ ਨੂੰ ਲੈ ਕੇ ਕੀਤੇ ਗਏ ਵਿਰੋਧ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ ਕਰਨੀ ਪਈ।ਰਾਜ ਸਭਾ ਦੀ ਕਾਰਵਾਈ 2 ਵਜੇ ਤਕ ਮੁਲਤਵੀ ਕਰਨੀ ਪਈ।ਸਵੇਰੇ 11 ਵਜੇ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਖ-ਵਖ ਰੰਗਾਂ ਦੇ ਬੈਚ ਲਗਾ ਕੇ ਵਖ-ਵਖ ਪਾਰਟੀਆਂ ਦੇ ਮੈਂਬਰ ਆਪਣੀਆਂ-ਆਪਣੀਆਂ ਮੰਗਾਂ ਦੀਆਂ ਪਟੀਆਂ ਲੈ ਕੇ ਸਪੀਕਰ ਦੀ ਕੁਰਸੀ ਦੇ ਕੋਲ ਜਾ ਕੇ ਉਚੀ-ਉਚੀ ਨਾਅਰੇਬਾਜ਼ੀ ਕਰਨ ਲਗੇ।
ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਮੌਜੂਦਗੀ ’ਚ ਕਾਂਗਰਸੀ ਮੈਂਬਰਾਂ ਨੇ ਬੈਂਕ ਘਪਲੇ ਨੂੰ ਲੈ ਕੇ ਵਿਦੇਸ਼ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਨੂੰ ਵਾਪਸ ਲਿਆਉਣ, ਸ਼ਿਵ ਸੈਨਾ ਦੇ ਸੰਸਦ ਮੈਂਬਰ ਮਰਾਠੀ ਨੂੰ ਪ੍ਰਤਿਸ਼ਠਾਵਾਨ ਭਾਸ਼ਾ ਦਾ ਦਰਜਾ ਦੇਣ, ਅੰਨਾਦਰਮੁਕ ਦੇ ਮੈਂਬਰ ਕਾਵੇਰੀ ਬੋਰਡ ਦਾ ਗਠਨ ਕਰਨ, ਤੇਲਗੂ ਦੇਸ਼ਮ ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਮੈਂਬਰ ਆਂਧਰਾ ਪ੍ਰਦੇਸ਼ ਨੂੰ ਵਿਤੀ ਪੈਕੇਜ ਦੇਣ ਅਤੇ ਤੇਲੰਗਾਨਾ ਰਾਸ਼ਟਰੀ ਕਮੇਟੀ ਦੇ ਮੈਂਬਰ ਤੇਲੰਗਾਨਾ ’ਚ ਰਿਜ਼ਰਵੇਸ਼ਨ ਦਾ ਕੋਟਾ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਸ਼ੋਰ-ਸ਼ਰਾਬਾ ਕਰਦੇ ਨਜ਼ਰ ਆਏ।ਇਹ ਸਾਰੇ ਮੈਂਬਰ ਸਪੀਕਰ ਦੇ ਸਾਹਮਣੇ ਜਾ ਕੇ ਜ਼ੋਰ-ਸ਼ੋਰ ਨਾਲ ਨਾਅਰੇਬਾਜ਼ੀ ਕਰ ਰਹੇ ਸਨ।ਪੂਰਾ ਸਦਨ ਰੰਗ-ਭਰੰਗੇ ਬੈਨਰਾਂ ਨਾਲ ਰੰਗੀਨ ਸੀ।ਸ਼ਿਵ ਸੈਨਾ ਦੇ ਸਾਂਸਦਾਂ ਨੇ ਭਗਵੇ ਰੰਗ, ਤਦੇਪਾ ਦੇ ਮੈਂਬਰਾਂ ਨੇ ਪੀਲੇ ਰੰਗ ਅਤੇ ਅੰਨਾਦਰਾਮੁਕ ਦੇ ਸਫੈਦ, ਲਾਲ ਅਤੇ ਕਾਲੇ ਰੰਗ ਦੇ ਤਿਰੰਗਾ ਬੈਨਰਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।ਤੇਲੰਗਾਨਾ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੇ ਗੁਲਾਬੀ ਰੰਗ ਦੇ ਕਪੜੇ ਪਾਏ ਹੋਏ ਸਨ।ਸਪੀਕਰ ਮੈਡਮ ਸੁਮਿਤਰਾ ਮਹਾਜਨ ਨੇ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪਹਿਲਾ ਪ੍ਰਸ਼ਨ ਪੁਛਣ ਦੇ ਲਈ ਕਿਹਾ ਜਿਸ ‘ਤੇ ਸੰਚਾਰ ਮੰਤਰੀ ਮਨੋਜ ਸਿਨਹਾ ਨੇ ਕਿਹਾ ਕਿ ਵੇਰਵਾ ਸਾਹਮਣੇ ਰਖ ਦਿਤਾ ਗਿਆ ਹੈ।
ਪਰ ਹੰਗਾਮੇ ਨੂੰ ਵਧਦਾ ਹੋਇਆ ਦੇਖ ਉਨ੍ਹਾਂ ਨੇ ਕਾਰਵਾਈ ਮੁਲਤਵੀ ਕਰ ਦਿੱਤੀ।ਸਦਨ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਇਨ੍ਹਾਂ ਮੁਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਸ਼ੋਰਸ਼ਰਾਬੇ ਕਾਰਨ ਕੰਮਕਾਜ ਨਹੀਂ ਹੋ ਸਕਿਆ ਅਤੇ ਦੋਵੇਂ ਦਿਨ ਦੋ-ਦੋ ਵਾਰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨੀ ਪਈ।

Comments are closed.

COMING SOON .....


Scroll To Top
11