Tuesday , 16 July 2019
Breaking News
You are here: Home » PUNJAB NEWS » ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਲੌਂਗੋਵਾਲ ’ਚ ਵਿਸ਼ਾਲ ਸ਼ਹੀਦੀ ਕਾਨਫਰੰਸ

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਲੌਂਗੋਵਾਲ ’ਚ ਵਿਸ਼ਾਲ ਸ਼ਹੀਦੀ ਕਾਨਫਰੰਸ

ਸੰਗਰੂਰ, 20 ਅਗਸਤ (ਭਗਵੰਤ ਸਿੰਘ ਚੰਦੜ)- ਸੰਤ ਹਰਚੰਦ ਸਿੰਘ ਦੀ 33 ਵੀਂ ਬਰਸੀ ਦੇ ਸਬੰਧ ਵਿਚ ਅਜ ਲੋਂਗੋਵਾਲ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੈਸ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੁਖਬੀਰ ਸਿੰਘ ਬਾਦਲ , ਪਾਰਟੀ ਦੇ ਸਕਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਸਮੇਤ ਸਮੁਚੀ ਲੀਡਰਸ਼ਿਪ ਨੇਂ ਸੰਤ ਲੋਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਭਾਈ ਦਿਆਲਾ ਸਕੂਲ ਵਿਖੇ ਕਰਵਾਏ ਗਏ ਇਸ ਇਕਥ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇਂ ਕਿਹਾ ਕਿ ਮਜੂਦਾ ਕਾੰਗ੍ਰੇਸ ਪਾਰਟੀ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਡਰਾਮੇ ਕਰ ਰਹੀ ਹੈ ਕਿਉਂਕਿ ਲੋਕ ਸਭ ਸਮਝਦੇ ਹਨ ਕਿ ਸੰਤ ਜੀ ਨੂੰ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸਚੀ ਸ਼ਰਧਾਂਜਲੀ ਭੇਂਟ ਕਰਦਾ ਹੈ ਓਹਨਾਂ ਕਿਹਾ ਕਿ ਸੰਤ ਜੀ ਵਾਂਗ ਅਨੇਕਾਂ ਹੀ ਪੰਜਾਬੀਆਂ ਨੇਂ ਆਪਣੀਆਂ ਜਾਣਾ ਕੁਰਬਾਨ ਕਰ ਕੇ ਮਿਸਾਲ ਪੇਸ਼ ਕੀਤੀ ਹੈ, ਇਸ ਮੌਕੇ ਸ਼੍ਰੋਮਣੀ ਗੁਰੂਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇਂ ਸੰਤ ਲੋਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਜੀ ਦੀ ਕੁਰਬਾਨੀ ਨੂੰ ਕੋਮ ਕਦੇ ਭੁਲਾ ਨਹੀਂ ਸਕਦੀ ਕਿਉਂਕਿ ਅਜ ਅਤ ਦੀ ਗਰਮੀ ਵਿਚ ਵੀ ਸੰਗਤਾਂ ਦਾ ਭਾਰੀ ਇਕਠ ਇਸ ਗਲ ਦੀ ਗਵਾਹੀ ਭਰ ਰਿਹਾ ਹੈ ਅਜ ਦੇ ਇਸ ਸ਼ਰਧਾਂਜਲੀ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ,ਸਾਬਕਾ ਮੰਤਰੀ ਤੋਤਾ ਸਿੰਘ, ਮਨਪ੍ਰੀਤ ਸਿੰਘ ਇਆਲੀ ਪੀ.ਆਰ.ਪੀ.ਸੀ ਦੇ ਸਾਬਕਾ ਉਪ ਚੇਅਰਮੈਨ ਵੀਨਰਜੀਤ ਸਿੰਘ ਗੋਲਡੀ, ਮਹੇਸ਼ ਇੰਦਰ ਸਿੰਘ ਗਗਰੇਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਇਕਬਾਲ ਸਿੰਘ ਝੁੰਦਾ, ਸੰਤ ਬਲਵੀਰ ਸਿੰਘ ਘੁੰਨਸ , ਬਾਬੂ ਪਰਕਾਸ਼ ਚੰਦ ਗਰਗ, ਭਾਜਪਾ ਦੇ ਆਗੂ ਜਤਿੰਦਰ ਕਾਲੜਾ, ਬਿਸ਼ਨਪਾਲ ਗਰਗ, ਜਥੇਦਾਰ ਹਰਿੰਦਰ ਸਿੰਘ, ਕੇਸਰ ਸਿੰਘ ਢੋਟ, ਪਰਮਜੀਤ ਸਿੰਘ ਤਾਜੋ ਸਮੇਤ ਕਈ ਵਡੇ ਆਗੂ ਮਜੂਦ ਸਨ।

Comments are closed.

COMING SOON .....


Scroll To Top
11