Saturday , 16 February 2019
Breaking News
You are here: Home » Religion » ਸੰਤ ਭਿੰਡਰਾਵਾਲੇ ਦੇ ਜਨਮ ਦਿਹਾੜੇ ਮੌਕੇ ਲੰਗਰ

ਸੰਤ ਭਿੰਡਰਾਵਾਲੇ ਦੇ ਜਨਮ ਦਿਹਾੜੇ ਮੌਕੇ ਲੰਗਰ

ਰਾਮਪੁਰਾ ਫੂਲ, 12 ਫਰਵਰੀ (ਮਨਪ੍ਰੀਤ ਸਿੰਘ ਗਿੱਲ)-ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿਖੇ 20ਵੀ ਸਦੀ ਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਠਿੰਡਾ-ਚੰਡੀਗੜ੍ਹ ਰੋਡ ਤੇ ਗੁਰਦੁਆਰਾ ਕਲਗੀਧਰ ਦੇ ਸਾਹਮਣੇ ਚਾਹ ਦਾ ਲੰਗਰ ਲਾਇਆ ਗਿਆ। ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਮਾਲਵਾ ਤਰਨਾ ਦਲ ਦੇ ਜਥੇਦਾਰ ਸੁਖਪਾਲ ਸਿੰਘ ਫੂਲ ਨੇ ਦੱਸਿਆ ਕਿ ਸਿਖ ਕੌਮ ਦੇ ਮਹਾਨ ਯੋਧੇ ਦਾ ਜਨਮ ਦਿਹਾੜਾ ਹਲਕਾ ਰਾਮਪੁਰਾ ਫੂਲ ਅਤੇ ਦਲ ਖਾਲਸਾ ਵਲੋ ਪਿੰਡ ਗੁਰੂਸਰ ਮਹਿਰਾਜ ਵਿਖੇ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਗਿਆ, ਇਸੇ ਤਰ੍ਹਾਂ ਗੁਰਦੁਆਰਾ ਸਹਿਬ ਫਲਾਹੀਆਣਾ ਪ੍ਰਬੰਧਕ ਕਮੇਟੀ ਵਲੋ ਪਿੰਡ ਮਹਿਰਾਜ ਵਿਖੇ ਚਾਹ ਪਕੌੜੇ ਤੇ ਸ਼ੱਕਰ ਪਾਰਿਆਂ ਦਾ ਲੰਗਰ ਲਾ ਕੇ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਹਰ ਸਾਲ ਹੋਰਨਾਂ ਤਿਉਹਾਰਾਂ ਵਾਂਗ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ।

Comments are closed.

COMING SOON .....


Scroll To Top
11