Tuesday , 23 April 2019
Breaking News
You are here: Home » INTERNATIONAL NEWS » ਸੰਤ ਨਿਧਾਨ ਸਿੰਘ ਕਲਚਰਲ ਸੁਸਾਇਟੀ ਵੱਲੋਂ ਡਾ. ਸਰੋਆ ਦਾ ਸਨਮਾਨ

ਸੰਤ ਨਿਧਾਨ ਸਿੰਘ ਕਲਚਰਲ ਸੁਸਾਇਟੀ ਵੱਲੋਂ ਡਾ. ਸਰੋਆ ਦਾ ਸਨਮਾਨ

ਨਿਊਯਾਰਕ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸੰਤ ਨਿਹਾਲ ਸਿੰਘ ਕਲਚਰਲ ਸੁਸਾਇਟੀ ਅਮਰੀਕਾ ਅਤੇ ਭਾਈ ਮਨੀ ਸਿੰਘ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਡਾ. ਪਰਮਜੀਤ ਸਿੰਘ ਸਰੋਆ ਦਾ ਬਾਬਾ ਨਿਧਾਨ ਸਿੰਘ ਜੀ ਕਲਚਰਲ ਸੁਸਾਇਟੀ ਵੱਲੋਂ ਅਕਾਦਮਿਕ ਖੇਤਰ ਵਿੱਚ ਉਭਾਰਨ ਦੇ ਸੰਸਾਰ ਪੱਧਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸ ਵਿਲ ਵਿਖੇ ਹੋਏ ਸਮਾਗਮ ਵਿੱਚ ਉਨਾਂ ਨੂੰ ਸਿਰੋਪਾਓ, ਲੋਈ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਆ ਗਿਆ। ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ ਮੰਝ ਨੇ ਦੱਸਿਆ ਕਿ ਡਾ. ਸਰੋਆ ਨੇ ਬਾਬਾ ਨਿਧਾਨ ਸਿੰਘ ਜੀ ਦੀ ਸ਼ਖਸੀਅਤ ਨੂੰ ਅਕਾਦਮਿਕ ਖੇਤਰ ਵਿੱਚ ਉਭਾਰਨ ਲਈ ਦੇਸ਼-ਵਿਦੇਸ਼ ਵਿੱਚ ਸੈਮੀਨਾਰ ਕਰਵਾਏ ਹਨ। 6 ਸੇਵਾ ਅਵੈਰਡ ਵੱਖ-ਵੱਖ ਸ਼ਖਸੀਅਤਾਂ ਨੂੰ ਦਿੱਤੇ ਗਏ ਹਨ। ਅਤੇ ਪੰਜ ਕਿਤਾਬਾਂ ਦਾ ਯੋਗਦਾਨ ਪਾਇਆ ਗਿਆ ਹੈ। ਉਨਾਂ ਡਾ. ਸਰੋਆ ਦੀਅ੍ਯਾਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਡਾ. ਸਰੋਆ ਨੇ ਕਿਹਾ ਕਿ ਜੀਵਨ ਦਾ ਅਸਲ ਮਨੋਰਥ ਸੇਵਾ-ਸਿਮਰਨ ਰਾਹੀਂ ਸਮਝਣ ਵਾਲਿਆਂ ਨੂੰ ਸੰਤ ਜਨ ਦਾ ਰੁਤਬਾ ਹੁੰਦਾ ਹੈ। ਸੇਵਾ ਚਾਰ ਪ੍ਰਕਾਰ ਦੀ ਹੁੰਦੀ ਹੈ ਤਨ,ਨਿ,ਧਨ ਅਤੇ ਸੁਰਤਿ ਦੀ ਸੇਵਾ। ਇਹ ਪਰਉਪਕਾਰ ਦੀ ਭਾਵਨਾ ਨਾਲ ਕੀਤੀ ਜਾਣੀ ਚਾਹੀਦੀ ਹੈ। ਡਾ. ਸਰੋਆ ਨੇ ਕਿਹਾ ਕਿ ਮਾਨ-ਸਨਮਾਨ ਜਿੰਦਗੀ ਵਿੱਚ ਪ੍ਰਾਪਤ ਹੁੰਦੇ ਰਹਿੰਦੇ ਹਨ ਲੇਕਿਨ ਆਪਣਿਆਂ ਅਤੇ ਧਾਰਮਿਕ ਤੌਰ ਤੇ ਮਿਲੇ ਸਨਮਾਨ ਦੀ ਖੁਸ਼ੀ ਹੀ ਹੁੰਦੀ ਹੈ।ਉਨਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਰਛਪਾਲ ਸਿੰਘ ਮਿਨਹਾਸ, ਪਰਵਿੰਦਰ ਸਿੰਘ ਢਿੱਲੋਂ, ਜੋਗਾ ਸਿੰਘ ਜਸਵਾਲ, ਰਣਜੀਤ ਸਿੰਘ ਜੰਜੂਆ, ਮਲਕੀਅਤ ਸਿੰਘ ਮਿਨਹਾਸ, ਸੁਰਿੰਦਰ ਸਿੰਘ ਪਾਲਦੀ, ਪਰਮਿੰਦਰ ਸਿੰਘ ਮਿਨਹਾਸ, ਜਤਿੰਦਰ ਸਿੰਘ ਪਰਮਾਰ, ਜਤਿੰਦਰ ਸਿੰਘ ਪਰਮਾਰ, ਅਮਰਜੀਤ ਸਿੰਘ ਰੁਆਰ, ਗੁਰਮੀਤ ਸਿੰਘ, ਗੁਰਦੀਪ ਸਿੰਘ ਭੱਟੀ, ਬਲਵੀਰ ਸਿੰਘ ਪਰਹਾਰ ਹਾਜ਼ਰ ਸਨ। ਅੰਤ ਵਿੱਚ ਗੁਰੂਘਰ ਵੱਲੋਂ ਡਾ. ਸਰੋਆ ਦਾ ਸਨਾਮਨ ਕੀਤਾ ਗਿਆ।

Comments are closed.

COMING SOON .....


Scroll To Top
11