Thursday , 23 May 2019
Breaking News
You are here: Home » PUNJAB NEWS » ਸੰਘਰਸ਼ ਦੇ ਰੋਹ ਅੱਗੇ ਕਾਂਗਰਸ ਸਰਕਾਰ ਝੁੱਕੀ

ਸੰਘਰਸ਼ ਦੇ ਰੋਹ ਅੱਗੇ ਕਾਂਗਰਸ ਸਰਕਾਰ ਝੁੱਕੀ

ਸਮਰਾਲਾ, 16 ਨਵੰਬਰ (ਕਮਲਜੀਤ)- ਸ਼੍ਰੋਮਣੀ ਅਕਾਲੀਦਲ ਸਮਰਾਲਾ ਦੇ ਮੁੱਖ ਸੇਵਾਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਹੈ ਕਿ ਪੰਜਾਬ ਵਿੱਚ ਜਦੋ ਤੋ ਕਾਂਗਰਸ ਸਰਕਾਰ ਬਣੀ ਹੈ, ਉਦੋ ਤੋ ਹੀ ਵਿਕਾਸ ਕਾਰਜ ਠੱਪ ਪਏ ਹਨ। ਇੱਥੇ ਖਾਸ ਤੌਰ ਤੇ ਸੜਕਾਂ ਦੀ ਮੁਰੰਮਤ ਨਾ ਦੇ ਬਰਾਬਰ ਹੈ ਪਰ ਵਿਸ਼ੇਸ਼ ਤੌਰ ਤੇ ਹਲਕਾ ਸਮਰਾਲਾ ਦਾ ਸਮੁੱਚਾ ਸ੍ਰੋਮਣੀ ਅਕਾਲੀ ਦਲ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸੰਘਰਸ਼ ਕਰਦਾ ਆ ਰਿਹਾ ਹੈ ਇਹ ਸੰਘਰਸ਼ ਖੰਨਾ-ਸਮਰਾਲਾ-ਮਾਛੀਵਾੜਾ-ਰਾਹੋ ਰੋਡ ਲਈ ¦ਮੇ ਅਰਸੇ ਤੋ ਚੱਲਿਆ ਆ ਰਿਹਾ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ ਹੁਣ ਜਦੋ ਸ਼੍ਰੋਮਣੀ ਅਕਾਲੀ ਦਲ ਨੇ 19 ਨਵੰਬਰ ਨੂੰ ਵੱਡਾ ਰੋਸ ਮੁਜਾਹਰਾ ਸਰਕਾਰ ਦੇ ਖਿਲਾਫ ਕਰਨ ਦਾ ਬੀੜਾ ਚੁੱਕਿਆ ਹੈ ਤਾਂ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀਦਲ ਦੇ ਵੱਡੇ ਰੋਸ ਮੁਜਾਹਰੇ ਦੇ ਦਬਾਅ ਨੂੰ ਦੇਖਦੇ ਹੋਏ ਸੜਕਾਂ ਦੇ ਮਹਿਕਮੇ ਵੱਲੋ ਖੰਨਾ-ਸਮਰਾਲਾ-ਮਾਛੀਵਾੜਾ-ਰਾਹੋ ਸੜਕ ਦੀ ਮੁਰੰਮਤ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਲਈ ਜਿਹੜਾ ਰੋਸ ਮੁਜਾਹਰਾ 19 ਨਵੰਬਰ ਨੂੰ ਕਰਨਾ ਮਿਥਿਆ ਸੀ, ਉਹ ਹੁਣ ਅਣਮਿੱਥੇ ਸਮੇ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਮੌਕੇ ਗਿਆਨੀ ਮਹਿੰਦਰ ਸਿੰਘ ਭੋਰਲਾ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਜਥੇਦਾਰ ਹਰਬੰਸ ਸਿੰਘ ਭਰਥਲਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਸਲ, ਪਰਮਜੀਤ ਸਿੰਘ ਢਿੱਲੋ ਸੀਨੀਅਰ ਅਕਾਲੀ ਆਗੂ, ਜਿਊਣ ਸਿੰਘ ਢੀਡਸਾ, ਬਰਜਿੰਦਰ ਸਿੰਘ ਬਬਲੂ ਲੋਪੋ, ਸਤਵੀਰ ਸਿੰਘ ਸੇਖੋ ਐਮ.ਸੀ., ਸਿਕੰਦਰ ਸਿੰਘ ਐਮ.ਸੀ., ਗੁਰਮੀਤ ਸਿੰਘ ਭੌਰਲਾ ਜਿਲਾ ਪ੍ਰਧਾਨ ਐਸ.ਸੀ. ਵਿੰਗ, ਪਰਵਿੰਦਰ ਸਿੰਘ ਬੱਲੀ, ਮਨਦੀਪ ਸਿੰਘ ਚੋਪੜਾ, ਪਰਮਿੰਦਰ ਸਿੰਘ ਪਾਲਮਾਜਰਾ, ਸੁਰਿੰਦਰ ਸੂਦ ਆਦਿ ਹਾਜਰ ਸਨ।

Comments are closed.

COMING SOON .....


Scroll To Top
11