Sunday , 19 January 2020
Breaking News
You are here: Home » Editororial Page » ਸੰਘਰਸ਼ ਦੀ ਮਿਸਾਲ ਕਾਇਮ ਕਰਦੇ ਨੌਜਵਾਨ ਹਿਮਾਂਸ਼ੂ ਗਰਗ

ਸੰਘਰਸ਼ ਦੀ ਮਿਸਾਲ ਕਾਇਮ ਕਰਦੇ ਨੌਜਵਾਨ ਹਿਮਾਂਸ਼ੂ ਗਰਗ

ਸ਼ਹਿਰ ਬਰੇਟਾ ਦੇ ਰਹਿਣ ਵਾਲੇ ਸ਼ਖਸ ਹਿਮਾਂਸ਼ੂ ਗਰਗ ਬੜੇ ਹੀ ਸੰਘਰਸ਼ੀਲ ਨੋਜਵਾਨ ਹਨ। ਸ੍ਰੀ ਮਾਨ ਅਜੈ ਗਰਗ ਦੇ ਹੋਣਹਾਰ ਸਪੁੱਤਰ ਹਿਮਾਂਸ਼ੂ ਗਰਗ ਨੇ ਈ.ਟੀ.ਟੀ.ਕੋਰਸ ਡਾਇਟ ਅਹਿਮਦਪੁਰ ਮਾਨਸਾ ਵਿਖੇ ਕੀਤਾ । ਜ਼ਿਕਰਯੋਗ ਹੈ ਕਿ ਉਹਨਾਂ ਨੇ ਬਾਦਲ ਸਰਕਾਰ ਦੇ ਸਮੇਂ ਦੀਆਂ ਨੀਤੀਆਂ ਤੇ ਸਾਜ਼ਿਸ਼ਾਂ ਨੂੰ ਅਸਫਲ ਕਰਦਿਆਂ ਮੋਤ ਤੇ ਖੇਲ ਕੇ ਆਪ ਨੋਕਰੀ ਪਾਈ ਤੇ ਹੋਰ ਬੇਰੋਜ਼ਗਾਰਾਂ ਨੂੰ ਵੀ ਨੋਕਰੀ ਦਵਾਈ ਸੀ। ਉਹ ਮੁੱਖ ਮੰਤਰੀ ਬਾਦਲ ਦੀ ਨਿੱਜੀ ਰਿਹਾਇਸ਼ ਪਿੰਡ ਬਾਦਲ ਦੀ ਸਾਂਝੀ ਕੰਧ ਨਾਲ ਬਣੇ ਵਾਟਰ ਵਰਕਸ ਦੀ ਟੈਂਕੀ ਤੇ ਜਾ ਚੜੇ ।ਇਹ ਪਹਿਲੀ ਵਾਰ ਵਾਪਰਿਆ ਸੀ ਕਿ ਕਿਸੇ ਜੱਥੇਬੰਦੀ ਵਲੋਂ ਪੁਲਿਸ ਪ੍ਰਸਾਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ ।ਉਸ ਸਮੇਂ ਪਿੰਡ ਦੇ ਉਪ ਮੰਤਰੀ ਵੀ ਪਿੰਡ ਵਿੱਚ ਮੋਜੂਦ ਸਨ।ਇਸ ਘਟਨਾ ਨੂੰ ਲੈਂ ਕੇ ਬਾਦਲ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਝਾੜ ਪਾਈ ਸੀ। ਪੁਲਿਸ ਪ੍ਰਸ਼ਾਸਨ ਵਲੋਂ ਹਰ ਵਾਰ ਦੀ ਤਰਾਂ ਲਾਠੀਚਾਰਜ ਹੋਈ ਤੇ ਇਸ ਲਈ ਉਹਨਾਂ ਨੂੰ ਜੇਲ ਤੱਕ ਜਾਣਾ ਪਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਸੰਘਰਸ਼ ਜਾਰੀ ਰੱਖਿਆ ਆਖਰ ਉਹਨਾਂ ਦੀ ਦੇ ਸੰਘਰਸ ਤੋਂ ਮਜਬੂਰ ਹੋ ਕੇ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ। ਹੁਣ ਉਹ ਲੁਧਿਆਣਾ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਤਾਇਨਾਤ ਹਨ ਤੇ ਆਪਣੀ ਸੇਵਾ ਨੂੰ ਬਹੁਤ ਹੀ ਖੂਬ ਨਿਭਾ ਰਹੇ ਹਨ ਤੇ ਉਹ ਆਪਣੇ ਸਕੂਲ ਦੇ ਲੋੜਬੰਦ ਬੱਚਿਆਂ ਨੂੰ ਵਰਦੀਆਂ ਤੇ ਫਰੀ ਸਟੇਸ਼ਨਰੀ ਉਪਲੱਬਧ ਕਰਵਾਉਣ ਵਰਗੇ ਸ਼ਲਾਘਾਯੋਗ ਕੰਮ ਵੀ ਕਰ ਰਹੇ ਹਨ ਤੇ ਇਥੇ ਹੀ ਬਸ ਨਹੀਂ ਉਹਨਾਂ ਨੇ ਹੁਣ ਸੰਘਰਸ਼ ਵਿਸ਼ੇਸ਼ ‘ਤੇ ਕਿਤਾਬ ਪ੍ਰਕਾਸ਼ਿਤ ਕਰਵਾਉਣ ਲਈ ਕਦਮ ਚੁੱਕਿਆ ਹੈ। ਤਾਂਕਿ ਅਗਲੀ ਪੀੜ੍ਹੀ ਸੰਘਰਸ਼ ਬਾਰੇ ਜਾਗਰੂਕ ਹੋਵੇ ਤੇ ਆਪਣੇ ਕਿਸਮਤ ਨੂੰ ਘਰ ਬੈਠ ਕੇ ਰੋਣ ਦੀ ਥਾਂ ਘਰੋਂ ਬਾਹਰ ਨਿੱਕਲ ਕੇ ਆਪਣੇ ਹੱਕਾਂ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਵੇ ਤੇ ਉਹਨਾਂ ਦੀ ਰਾਖੀ ਕਰ ਸਕੇ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਤੁਹਾਡੇ ਹੱਕ ਤੁਹਾਨੂੰ ਨਹੀਂ ਮਿਲਦੇ ਉਹਨਾਂ ਲਈ ਲੜੋ ਭਾਵੇਂ ਕੁਝ ਵੀ ਹੋ ਜਾਵੇ ਪਰ ਇੰਨਾ ਦੀ ਗੂੰਜ ਬਰਕਰਾਰ ਰਹੇ।ਤੇ ਸਰਕਾਰ ਨੂੰ ਮਜਬੂਰ ਕਰ ਦੇਵੇ।ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਅਧਿਆਪਕਾਂ ਸੰਬੰਧੀ ਸਾਜਿਸ਼ਾਂ ਤੇ ਗੰਦੀਆਂ ਨੀਤੀਆਂ ਅਪਣਾ ਰਹੀ ਹੈ। ਜੋਂ ਅਧਿਆਪਕ ਦੇਸ਼ ਦਾ ਭਵਿੱਖ ਬਣਾਉਂਦੇ ਹਨ ਉਹਨਾਂ ਨਾਲ ਇੰਝ ਕਰਨਾ ਬੇਹੱਦ ਗਲਤ ਹੈ। ਉਹਨਾਂ ਵਲੋਂ ਅੱਜ ਦੇ ਨੋਜਵਾਨਾਂ ਨੂੰ ਸੁਨੇਹਾ ਵੀ ਹੈ ਕਿ ਮੋਜੂਦਾ ਹਾਲਤਾਂ ਵਿੱਚ ਬੇਰੁਜ਼ਗਾਰ ਅਧਿਆਪਕ ਆਪਣਾ ਸੰਘਰਸ਼ ਜਾਰੀ ਰੱਖਣ ਤੇ ਸਰਕਾਰ ਨੂੰ ਆਪਣੀਆਂ ਮੰਗਾਂ ਲਈ ਮਜਬੂਰ ਕਰ ਦੇਣ ਕਿਉਂਕਿ ਸੰਘਰਸ਼ ਦਾ ਦੂਜਾ ਨਾਂ ਹੀ ਹੁਣ ਜ਼ਿੰਦਗੀ ਹੈ।

Comments are closed.

COMING SOON .....


Scroll To Top
11