Friday , 23 August 2019
Breaking News
You are here: Home » ENTERTAINMENT » ਸੰਗੀਤ ਨੂੰ ਸਮਰਪਿਤ ਸਫਲ ਪੈਡ ਪਲੇਅਰ-ਗੁਰਪ੍ਰੀਤ ਸਿੰਘ

ਸੰਗੀਤ ਨੂੰ ਸਮਰਪਿਤ ਸਫਲ ਪੈਡ ਪਲੇਅਰ-ਗੁਰਪ੍ਰੀਤ ਸਿੰਘ

ਪੰਜਾਬੀ ਬੋਲੀ ਨੂੰ ਨਾ ਸਮਝ ਸਕਣ ਵਾਲੇ ਸਰੋਤੇ ਵੀ ਅੱਜ ਜੇ ਪੰਜਾਬੀ ਸੰਗੀਤ ਨੂੰ ਮਾਣਦੇ ਤੇ ਇਸ ਤੇ ਨੱਚਦੇ ਨਜਰ ਆਉਂਦੇ ਹਨ ਤਾਂ ਇਸ ਦਾ ਸਿਹਰਾ ਸਾਜ ਵਾਦਕਾਂ ਦੇ ਸਿਰ ਬੰਨਿਆਂ ਜਾਣਾ ਚਾਹੀਦਾ ਹੈ। ਬੇਸ਼ੱਕ ਗੀਤ ਦਾ ਜਨਮ ਦਾਤਾ ਗੀਤਕਾਰ ਹੁੰਦਾ ਹੈ ਪਰ ਗੀਤ ਨੂੰ ਆਵਾਜ ਦੇਣ ਵਾਲਾ ਗਾਇਕ ਅਤੇ ਸੰਗੀਤ ਦੇਣ ਵਾਲਾ ਸਾਜ ਪਲੇਅਰ ਦਾ ਵੀ ਉਸ ਗੀਤ ਨੂੰ ਸੰਪੂਰਨ ਕਰਨ ਵਿੱਚ ਡਾਹਢਾ ਰੋਲ ਹੁੰਦਾ ਹੈ। ਅਜਿਹਾ ਹੀ ਇੱਕ ਸਫਲ ਪੈਡ ਪਲੇਅਰ ਗੁਰਪ੍ਰੀਤ ਸਿੰਘ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹੈ। ਪੈਡ ਪਲੇਅਰ ਗੁਰਪ੍ਰੀਤ ਸਿੰਘ ਨੇ ਪਿੰਡ ਜੰਗੀਆਣਾ ਤਹਿ. ਤਪਾ ਜਿਲਾ ਬਰਨਾਲਾ ਵਿੱਚ ਪਿਤਾ ਗੁਰਮੀਤ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੀ ਕੁੱਖੋ 14 ਸਤੰਬਰ 1989 ਨੂੰ ਜਨਮ ਲਿਆ। ਬਚਪਨ ਤੋਂ ਹੀ ਪੈਡ ਵਜਾਉਣ ਦੇ ਸ਼ੌਕੀ ਗੁਰਪ੍ਰੀਤ ਨੇ ਦਸਵੀਂ ਜਮਾਤ ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਤੋਂ ਕਰਨ ੳਪਰੰਤ ਪੈਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਗੁਰਪ੍ਰੀਤ ਸਿੰਘ ਨੇ ਰਵੀ ਸ਼ਰਮਾ ਨੂੰ ਉਸਤਾਦ ਧਾਰ ਲਿਆ। ਪੈਡ ਪਲੇਅਰ ਗੁਰਪ੍ਰੀਤ ਸਿੰਘ ਨੇ ਇਸ ਖੇਤਰ ਵਿੱਚ ਆਉਣ ਦੀ ਕੋਈ ਜਲਦਬਾਜੀ ਨਹੀ ਕੀਤੀ ਅਤੇ ਉਹ ਆਪਣੀ ਮਸਤ ਚਾਲ ਚੱਲ ਕੇ ਸਰੋਤਿਆਂ ਦਾ ਪਿਆਰ ਹਾਸਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਗੁਰਪ੍ਰੀਤ ਨੇ ਸਾਲ 2009 ਤੋਂ 2016 ਤੱਕ ਦਾ ਸਮਾਂ ਭਾਂਵੇ ਕਿ ਸਿੰਘਾਪੁਰ ਚ ਬਤੀਤ ਕੀਤਾ ਪਰ ਉਸ ਨੇ ਆਪਣੇ ਸੰਗੀਤਕ ਸਫਰ ਨੂੰ ਜਾਰੀ ਰੱਖਿਆ। ਪੈਡ ਪਲੇਅਰ ਗੁਰਪ੍ਰੀਤ ਸਿੰਘ ਪ੍ਰਸਿੱਧ ਲੋਕ ਗਾਇਕ ਸੋਹਣ ਸਿਕੰਦਰ, ਆਰ.ਦੀਪ ਰਮਨ, ਵਕੀਲਾ ਮਾਨ, ਮੱਘਰ ਅਲੀ, ਹਰਜੋਤ, ਜੋਤੀ ਗਿੱਲ, ਜਸਪਾਲ ਜੱਸੀ, ਅਖਤਰ ਅਲੀ, ਮਰਹੂਮ ਗਾਇਕ ਹਾਕਮ ਸੂਫੀ, ਪੁਸ਼ਪਿੰਦਰ ਕੌਰ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਸਰੋਤਿਆਂ/ਦਰਸ਼ਕਾਂ ਦਾ ਖੂਬ ਮਨੋਰੰਜਨ ਚੁੱਕਾ ਹੈ। ਅੱਜ ਗੁਰਪ੍ਰੀਤ ਸਿੰਘ ਦਾ ਇੱਕ ਵਧੀਆ ਪੈਡ ਪਲੇਅਰ ਵਜੋਂ ਜਾਣਿਆਂ ਜਾਂਦਾ ਹੈ।
– ਗੁਰਪ੍ਰੀਤ ਸਿੰਘ ਤਪਾ

Comments are closed.

COMING SOON .....


Scroll To Top
11