Sunday , 26 May 2019
Breaking News
You are here: Home » ENTERTAINMENT » ਸੰਗੀਤ ਦੀ ਦੁਨੀਆਂ ਵਿੱਚ ਅਲੱਗ ਪਹਿਚਾਣ ਰੱਖਣ ਵਾਲਾ ਪੈਡ ਪਲੇਅਰ -ਜਗਜੀਤ ਸਿੰਘ

ਸੰਗੀਤ ਦੀ ਦੁਨੀਆਂ ਵਿੱਚ ਅਲੱਗ ਪਹਿਚਾਣ ਰੱਖਣ ਵਾਲਾ ਪੈਡ ਪਲੇਅਰ -ਜਗਜੀਤ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਅਤੇ ਉਹ ਹੈ ਪੈਡ ਪਲੇਅਰ ਮਾਸਟਰ ਜਗਜੀਤ ਸਿੰਘ।ਪਿੰਡ ਰਾਮਗੜ(ਬਰਨਾਲਾ) ਵਿੱਚ ਪਿਤਾ ਅਜਮੇਰ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋ 22 ਜਨਵਰੀ 1992 ਨੂੰ ਜਗਜੀਤ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਪੈਡ ਵਜਾਉਣ ਦੇ ਸ਼ੌਕੀ ਜਗਜੀਤ ਨੇ ਦਸਵੀਂ ਸਰਕਾਰੀ ਹਾਈ ਸਕੂਲ ਰਾਮਗੜ ਤੋਂ ਕੀਤੀ ਅਤੇ ਬਾਰਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਕਰਨ ਤੋ ਬਾਅਦ ਆਈ.ਟੀ.ਆਈ ਮਾਣੂਕੇ ਗਿੱਲ ਵਿਖੇ ਕੀਤੀ।ਪੈਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਜਗਜੀਤ ਸਿੰਘ ਨੇ ਪ੍ਰਸਿੱਧ ਲੋਕ ਗਾਇਕ ਲੱਖਾ ਬਰਾੜ ਅਤੇ ਸਵ:ਧਰਮਪ੍ਰੀਤ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਅੱਜ ਕੱਲ ਉਹ ਅਮਨਦੀਪ ਅਮਨ, ਜਤਿੰਦਰ ਗਿੱਲ, ਮੀਤ ਬਰਾੜ, ਹਰਮਨਦੀਪ ਕੌਰ ਨਾਲ ਸਟੇਜਾਂ ਤੇ ਪੈਡ ਪਲੇਅਰ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਜਗਜੀਤ ਸਿੰਘ ਨੂੰ ਇੱਕ ਵਧੀਆ ਪੈਡ ਪਲੇਅਰ ਵਜੋਂ ਜਾਣਿਆਂ ਜਾਂਦਾ ਹੈ।
-ਲੱਖਾ ਹਰੀ 98783-15295

Comments are closed.

COMING SOON .....


Scroll To Top
11