Wednesday , 21 November 2018
Breaking News
You are here: Home » ENTERTAINMENT » ਸੰਗੀਤ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਕੀ ਬੋਰਡ ਪਲੇਅਰ : ਜਿਗਰਪ੍ਰੀਤ ਸਿੰਘ

ਸੰਗੀਤ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਕੀ ਬੋਰਡ ਪਲੇਅਰ : ਜਿਗਰਪ੍ਰੀਤ ਸਿੰਘ

ਪੰਜਾਬੀ ਸੰਗੀਤ ਦੇ ਦਿਨੋਂ-ਦਿਨ ਵਿਸ਼ਾਲ ਹੁੰਦੇ ਜਾ ਰਹੇ ਘੇਰੇ ਵਿੱਚ ਰੋਜਾਨਾ ਬਹੁਤ ਸਾਰੇ ਕਲਾਕਾਰਾ ਦੀ ਆਮਦ ਹੁੰਦੀ ਹੈ। ਜਿੰਨਾ ਵਿੱਚੋਂ ਕੁੱਝ ਮਿਹਨਤੀ, ਲਗਨ ਅਤੇ ਤਪੱਸਿਆ ਦੀ ਬਦੌਲਤ ਇਸ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਇਸ ਦੌੜ ਵਿੱਚ ਨਿਸਚੈ ਹੀ ਕਾਮਯਾਬੀ ਸਿਰਫ ਉਨਾਂ ਲੋਕਾਂ ਨੂੰ ਨਸੀਬ ਹੁੰਦੀ ਹੈ, ਜਿੰਨਾ ਦੇ ਪੱਲੇ ਕੁੱਝ ਹੋਵੇ। ਮਿਹਨਤ, ਲਗਨ ਅਤੇ ਦ੍ਰਿੜ ਇਰਾਦਿਆਂ ਦਾ ਜਿੰਨਾ ਨੂੰ ਸਾਥ ਹੋਵੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕੀਤਾ ਹੈ। ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ ਕੀ ਬੋਰਡ ਉਪਰ ਸੁਰਾ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ ਕੀ ਬੋਰਡ ਪਲੇਅਰ ਜਿਗਰਪ੍ਰੀਤ ਸਿੰਘ। ਪਿੰਡ ਆਹਲਪੁਰ ਤਹਿ. ਸਰਦੂਲਗੜ ਜਿਲ੍ਹਾ ਮਾਨਸਾ ਵਿੱਚ ਪਿਤਾ ਦਲੇਰ ਸਿੰਘ ਦੇ ਘਰ ਮਾਤਾ ਦਵਿੰਦਰ ਕੌਰ ਦੀ ਕੁੱਖੋਂ 24 ਅਪ੍ਰੈਲ 1999 ਨੂੰ ਜਿਗਰਪ੍ਰੀਤ ਸਿੰਘ ਨੇ ਜਨਮ ਲਿਆ। ਜਿਗਰਪ੍ਰੀਤ ਨੇ ਦਸਵੀਂ ਕਲਾਸ ਦੀ ਪੜਾਈ ਦਸ਼ਮੇਸ ਕਾਨਵੈਂਟ ਸਕੂਲ ਸਰਦੂਲਗੜ ਤੋਂ ਕੀਤੀ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਣ ਸਕੂਲੀ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਜਿਗਰਪ੍ਰੀਤ ਨੇ ਦੀਪੂ ਬਰੇਟਾ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਅਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਕੀ ਬੋਰਡ ਪਲੇਅਰ ਜਿਗਰਪ੍ਰੀਤ ਸਿੰਘ ਪ੍ਰਸਿੱਧ ਲੋਕ ਗਾਇਕ ਮਨਜੀਤ ਰੂਪੋਵਾਲੀਆ, ਬਲਵੀਰ ਚੋਟੀਆਂ, ਵਰਿੰਦਰ ਵੈਰਾਗ, ਸ਼ੈਲੀਨਾ ਸ਼ੈਲੀ, ਜਸਪਾਲ ਜੱਸੀ, ਲਵਜੀਤ, ਮਨਮੋਹਨ ਸਿੱਧੂ, ਸੁਖਵੀਰ ਸੰਧੂ, ਗੋਰਾ ਚੱਕ ਵਾਲਾ, ਜੋਬਨ ਸੰਧੂ, ਭੋਲਾ ਬਠਿੰਡੇ ਵਾਲਾ, ਮਨਜੀਤ ਸ਼ਰਮਾ, ਜੋਤੀ ਗਿੱਲ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
– ਕੁਲਵਿੰਦਰ ਸਿੰਘ ਬਠਿੰਡਾ

Comments are closed.

COMING SOON .....


Scroll To Top
11