Sunday , 17 December 2017
Breaking News
You are here: Home » ENTERTAINMENT » ਸੰਗੀਤਕ ਦੁਨੀਆਂ ਵਿੱਚ ਚਮਕਦਾ ਸਿਤਾਰਾ ਪੈਡ ਪਲੇਅਰ ਮਨਿੰਦਰ ਸਿੰਘ

ਸੰਗੀਤਕ ਦੁਨੀਆਂ ਵਿੱਚ ਚਮਕਦਾ ਸਿਤਾਰਾ ਪੈਡ ਪਲੇਅਰ ਮਨਿੰਦਰ ਸਿੰਘ

ਜੇਕਰ ਕੋਈ ਗਾਇਕ ਸਟੇਜ ਉ¤ਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ੳੁੱਪਰ ਗਾਇਕ ਦਾ ਨਾਮ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ ਪੈਡ ਪਲੇਅਰ ਮਨਿੰਦਰ ਸਿੰਘ । ਮਨਿੰਦਰ ਸਿੰਘ ਦਾ ਜਨਮ ਮਿਤੀ 31 ਮਾਰਚ 1996 ਨੂੰ ਪਿੰਡ ਰਸੂਲਪੁਰ ਜਿਲ੍ਹਾਂ ਲੁਧਿਆਣਾ ਵਿੱਚ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੇ ਘਰ ਹੋਇਆ। ਮਨਿੰਦਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ ਜਿਸ ਕਰਕੇ ਸੰਗੀਤਕ ਸ਼ਾਜ ਪੈਡ ਨੂੰ ਚੁਣ ਕੇ ਅਭਿਆਸ ਕਰਨ ਲੱਗਾ। ਮੁੱਢਲੀ ਸਿੱਖਿਆਂ ਬਾਰਵ੍ਹੀਂ ਕਰਨ ਤੋ ਬਾਦ ਉਸਤਾਦ ਬੱਬੀ ਮੋਗਾ ਨੂੰ ਗੁਰੂ ਧਾਰ ਕੇ ਪੈਡ ਵਜਾਉਣ ਦੀ ਸਿੱਖਿਆਂ ਲਈ ਤੇ ਹੋਲੀ ਹੋਲੀ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਮਨਿੰਦਰ ਸਿੰਘ ਨੇ ਅੱਜ ਤੱਕ ਗਾਇਕ ਸੁਰਿੰਦਰ ਲਾਡੀ, ਜਨੰਤ ਕੌਰ, ਰਫ਼ਤਾਰ ਕੌਰ, ਜਸਪਾਲ ਮਾਨ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਅੱਜ ਕੱਲ ਮਨਿੰਦਰ ਸਿੰਘ ਲੋਕ ਗਾਇਕ ਜਸਪਾਲ ਮਾਨ ਨਾਲ ਸਟੇਜਾਂ ਉੱਪਰ ਪੈਡ ਪਲੇਅਰ ਵਜੋਂ ਪੈਡ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।

Comments are closed.

COMING SOON .....
Scroll To Top
11