Sunday , 19 November 2017
Breaking News
You are here: Home » ENTERTAINMENT » ਸੰਗੀਤਕ ਦੁਨੀਆਂ ’ਚ ਵੱਖਰੀ ਪਹਿਚਾਣ ਰੱਖਣ ਵਾਲਾ ਤਬਲਾ ਪਲੇਅਰ ਲਖਵਿੰਦਰ ਸਿੰਘ

ਸੰਗੀਤਕ ਦੁਨੀਆਂ ’ਚ ਵੱਖਰੀ ਪਹਿਚਾਣ ਰੱਖਣ ਵਾਲਾ ਤਬਲਾ ਪਲੇਅਰ ਲਖਵਿੰਦਰ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਤਬਲਾ ਪਲੇਅਰ ਲਖਵਿੰਦਰ ਸਿੰਘ । ਲਖਵਿੰਦਰ ਸਿੰਘ ਨੇ 6 ਅਪ੍ਰੈਲ 1992 ਨੂੰ ਜਿਲ੍ਹਾਂ ਮੋਗਾ ਦੇ ਪਿੰਡ ਬੁਰਜ ਹਮੀਰਾ ਤਹਿ: ਨਿਹਾਲ ਸਿੰਘ ਵਾਲਾ ਵਿੱਚ ਰਹਿਣ ਵਾਲੇ ਪਿਤਾ ਕੁਲਦੀਪ ਸਿੰਘ ਤੇ ਮਾਤਾ ਹਰਦੀਪ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ ਬਾਰਵੀਂ ਕਰਨ ਤੋਂ ਬਾਦ ਬਚਪਨ ਤੋਂ ਹੀ ਤਬਲਾ ਵਜਾਉਣ ਦਾ ਜਨੂੰਨ ਹੋਣ ਕਾਰਨ ਮੇਜਰ ਖਾਨ ਉਸਤਾਦ ਨੂੰ ਧਾਰ ਕੇ ਆਪਣਾ ਅਭਿਆਸ ਪੂਰੀ ਲਗਨ ਨਾਲ ਜਾਰੀ ਰੱਖਿਆਂ। ਲਖਵਿੰਦਰ ਸਿੰਘ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਪੰਜਾਬੀ ਲੋਕ ਗਾਇਕ ਰਾਜਾ ਸਿੱਧੂ, ਮਨਜੀਤ ਮੇਵੀ, ਰਣਜੀਤ ਕੌਰ , ਲਵਲੀ ਨਿਰਮਾਣ ਤੇ ਹੋਰ ਅਨੇਕਾਂ ਕਲਾਕਾਰ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਲਖਵਿੰਦਰ ਸਿੰਘ ਪੰਜਾਬੀ ਲੋਕ ਗਾਇਕ ਲਵਲੀ ਨਿਰਮਾਣ ਮਿਊਜ਼ੀਕਲ ਗਰੁੱਪ ਵਿੱਚ ਬਤੋਰ ਤਬਲਾ ਪਲੇਅਰ ਕੰਮ ਕਰਕੇ ਦੇਸ਼ਾਂ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

Comments are closed.

COMING SOON .....
Scroll To Top
11