Monday , 23 September 2019
Breaking News
You are here: Home » PUNJAB NEWS » ਸੰਗਰੂਰ, ਧੂਰੀ ਅਤੇ ਮਲੇਰਕੋਟਲਾ ਦੇ ਇੱਕ-ਇੱਕ ਵਾਰਡ ‘ਚ 21 ਜੂਨ ਨੂੰ ਹੋਵੇਗੀ ਉੱਪ ਚੋਣ

ਸੰਗਰੂਰ, ਧੂਰੀ ਅਤੇ ਮਲੇਰਕੋਟਲਾ ਦੇ ਇੱਕ-ਇੱਕ ਵਾਰਡ ‘ਚ 21 ਜੂਨ ਨੂੰ ਹੋਵੇਗੀ ਉੱਪ ਚੋਣ

ਸੰਗਰੂਰ, 12 ਜੂਨ (ਪਰਮਜੀਤ ਸਿੰਘ ਲੱਡਾ)- ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ 21 ਜੂਨ ਨੂੰ ਜ਼ਿਲ੍ਹਾ ਸੰਗਰੂਰ ਦੇ ਤਿੰਨ ਵਾਰਡਾਂ ਵਿੱਚ ਹੋਣ ਵਾਲੀਆਂ ਉਪ ਚੋਣਾਂ ਲਈ ਕਾਗਜ਼ਾਂ ਦੀ ਪੜਤਾਲ ਮਗਰੋਂ ਕੁਲ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਮੀਦਵਾਰ 13 ਜੂਨ ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 21 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵੋਟਾਂ ਵਾਲੇ ਸਥਾਨ ‘ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 23 (ਐਸ.ਸੀ) ਲਈ 5, ਧੂਰੀ ਦੇ ਵਾਰਡ ਨੰ: 6 ਜਨਰਲ ਲਈ 5 ਅਤੇ ਮਲੇਰਕੋਟਲਾ ਦੇ ਵਾਰਡ ਨੰ: 29 ਜਨਰਲ ਲਈ ਕੁਲ 2 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

Comments are closed.

COMING SOON .....


Scroll To Top
11