Tuesday , 23 April 2019
Breaking News
You are here: Home » Religion » ਸੰਗਤਾਂ ਦੀਆਂ ਅਰਦਾਸਾਂ ਸਦਕਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਹੋਵੇਗਾ ਮੁਕੰਮਲ : ਭਾਈ ਲੌਂਗੋਵਾਲ

ਸੰਗਤਾਂ ਦੀਆਂ ਅਰਦਾਸਾਂ ਸਦਕਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਹੋਵੇਗਾ ਮੁਕੰਮਲ : ਭਾਈ ਲੌਂਗੋਵਾਲ

ਸਿੱਖ ਦੰਗਿਆ ਸਬੰਧੀ ਫਾਈਲ ਦੇ ਗੁੰਮ ਹੋਣ ਤੇ ਦਿੱਲੀ ਸਰਕਾਰ ਦੀ ਨੀਯਤ ਤੇ ਪ੍ਰਗਟਾਇਆ ਸ਼ੱਕ

ਤਲਵੰਡੀ ਸਾਬੋ, 5 ਦਸੰਬਰ (ਰਾਮ ਰੇਸ਼ਮ ਨਥੇਹਾ)- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਅਤੇ ਪਾਕਿਸਤਾਨ ਵੱਲੋਂ ਕਾਰੀਡੋਰ ਬਣਾਉਣ ਸਬੰਧੀ ਨੀਂਹ ਪੱਥਰ ਰੱਖਣ ਉਪਰੰਤ ਪਾਕਿਸਤਾਨ ਵਿੱਚ ਕੁਝ ਧਿਰਾਂ ਵੱਲੋਂ ਇਮਰਾਨ ਖਾਨ ਦਾ ਵਿਰੋਧ ਕਰਨ ਦੇ ਚਲਦਿਆਂ ਲਾਂਘੇ ਦੇ ਪੂਰਾ ਹੋਣ ਤੇ ਉਠ ਰਹੀਆਂ ਸ਼ੰਕਾਵਾਂ ਨੂੰ ਨਿਰਮੂਲ ਦੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਸ ਪ੍ਰਗਟਾਈ ਹੈ ਕਿ ਅੜਚਨਾਂ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੀਆਂ ਅਰਦਾਸਾਂ ਦੇ ਚਲਦਿਆਂ ਮੁਕੰਮਲ ਹੋਵੇਗਾ ਤੇ ਸਿੱਖ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ। ਅੱਜ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਫਿਲਹਾਲ ਤਾਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਗੰਭੀਰ ਦਿਖਾਈ ਦੇ ਰਹੀਆਂ ਹਨ ਅਤੇ ਭਾਂਵੇ ਕਿੰਨੀਆਂ ਵੀ ਅੜਚਨਾਂ ਆਉਣ ਉਮੀਦ ਹੈ ਕਿ ਪਾਕਿਸਤਾਨ ਸਰਕਾਰ ਆਪਣੇ ਵਚਨਾਂ ਤੇ ਪਹਿਰਾ ਦੇਵੇਗੀ ਤੇ ਸੰਗਤਾਂ ਦੀਆਂ ਪਿਛਲੇ 60 ਸਾਲ੍ਹਾਂ ਦੀਆਂ ਅਰਦਾਸਾਂ ਅਜਾਈਂ ਨਹੀ ਜਾਣਗੀਆਂ।ਇਸ ਮੌਕੇ ਭਾਈ ਲੌਂਗੋਵਾਲ ਨੇ 1984 ਦੇ ਦਿੱਲੀ ਸਿੱਖ ਦੰਗਿਆ ਦੀ ਫਾਈਲ ਗੁੰਮ ਹੋ ਜਾਣ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਜੀ.ਕੇ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਲਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਫਾਈਲ ਹੀ ਗੁੰਮ ਹੋ ਗਈ ਤਾਂ ਦੋਸ਼ੀਆਂ ਨੂੰ ਸਜਾਵਾਂ ਕਿਵੇਂ ਦੁਆਈਆਂ ਜਾ ਸਕਣਗੀਆਂ।ਉਨਾਂ ਨੇ ਇਸ ਮਾਮਲੇ ਤੇ ਦਿੱਲੀ ਸਰਕਾਰ ਦੀ ਨੀਯਤ ਤੇ ਸਵਾਲ ਵੀ ਖੜੇ ਕੀਤੇ।ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਬਰੀ ਕਰਨ ਦੇ ਪੰਜਾਬ ਹਰਿਆਣਾ ਉਚ ਅਦਾਲਤ ਦੇ ਆਏ ਫੈਸਲੇ ਦੀ ਸ਼ਲਾਘਾ ਕਰਦਿਆਂ ਬੀਬੀ ਜੰਗੀਰ ਕੌਰ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਪ੍ਰਧਾਨ ਨਾਲ ਭਾਈ ਅਮਰੀਕ ਸਿੰਘ ਕੋਟਸ਼ਮੀਰ ਤੇ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਦੋਵੇਂ ਮਂੈਬਰ ਅੰਤ੍ਰਿਗ ਕਮੇਟੀ,ਜਥੇ:ਗੁਰਤੇਜ ਸਿੰਘ ਢੱਡੇ,ਬੀਬੀ ਜੋਗਿੰਦਰ ਕੌਰ,ਭਾਈ ਮੇਜਰ ਸਿੰਘ ਰਾਮਪੁਰਾ,ਸੁਰਜੀਤ ਸਿੰਘ ਰਾਏਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਮਨਜੀਤ ਸਿੰਘ ਬੱਪੀਆਣਾ ਅਤੇ ਭਾਈ ਅਵਤਾਰ ਸਿੰਘ ਬਣਵਾਲਾ ਦੋਵੇਂ ਮੈਂਬਰ ਧਰਮ ਪ੍ਰਚਾਰ ਕਮੇਟੀ,ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ,ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਆਦਿ ਹਾਜਿਰ ਸਨ।

Comments are closed.

COMING SOON .....


Scroll To Top
11