Wednesday , 16 January 2019
Breaking News
You are here: Home » ENTERTAINMENT » ਸਫ਼ਲ ਐਂਕਰ ਪਵਨਦੀਪ ਕੌਰ

ਸਫ਼ਲ ਐਂਕਰ ਪਵਨਦੀਪ ਕੌਰ

ਕਿਸੇ ਵੀ ਸਮਾਗਮ ਦੀ ਸਫਲਤਾ ਦਾ ਸਿਹਰਾ ਐਂਕਰ ਦੇ ਉਪਰ ਨਿਰਭਰ ਹੁੰਦਾ ਹੈ। ਪ੍ਰੋਗਰਾਮ ਭਾਵੇਂ ਜਨਤਕ ਸਟੇਜ਼ ‘ਤੇ ਹੋਵੇ ਜਾਂ ਟੀ.ਵੀ., ਰੇਡੀਓ ਜਾਂ ਕਿਸੇ ਹੋਰ ਸਾਧਨ ਰਾਹੀਂ ਪੇਸ਼ ਕੀਤਾ ਜਾ ਰਿਹਾ ਹੋਵੇ। ਲੋਕਾਂ ਨੂੰ ਬੰਨ੍ਹ ਕੇ ਬਿਠਾਉਣ ਦੀ ਕਲਾ ਐਂਕਰ ਕੋਲ ਹੀ ਹੁੰਦੀ ਹੈ। ਇਸ ਖੇਤਰ ਵਿਚ ਇਕ ਉਭਰਦਾ ਨਾਂ ਹੈ ਪਵਨਦੀਪ ਕੌਰ। ਪਵਨਦੀਪ ਕੌਰ ਦਾ ਜਨਮ ਪਿੰਡ ਨੰਗਲ ਫਤਿਹ ਖਾਂ, ਡਾਕਖਾਨਾ ਪਤਾਰਾ, ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਵਿਖੇ ਪਿਤਾ ਮਹਿੰਦਰ ਸਿੰਘ, ਮਾਤਾ ਨਰਿੰਦਰ ਕੌਰ ਦੇ ਘਰ ਹੋਇਆ। ਪਵਨਦੀਪ ਕੌਰ ਨੇ ਦਸਵੀਂ ਕਿਸ਼ਨਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਅਤੇ +2 ਬੀ.ਡੀ.ਆਰ. ਗਰਲਜ਼ ਕਾਲਜ਼ ਜਲੰਧਰ ਤੋਂ ਪ੍ਰਾਪਤ ਕੀਤੀ। ਪਵਨਦੀਪ ਕੌਰ ਆਪਣੇ ਸਕੂਲ ਸਮੇਂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਕੋਈ ਵੀ ਸਭਿਆਚਾਰਕ ਫੰਕਸ਼ਨ ਹੁੰਦਾ, ਉਸ ਵਿਚ ਹਿਸਾ ਜ਼ਰੂਰ ਲੈਂਦੀ ਕਿਉਂਕਿ ਉਸ ਨੂੰ ਮੰਚ ‘ਤੇ ਐਂਕਰਿੰਗ ਕਰਨ ਦੀ ਕਾਫ਼ੀ ਲਗਨ ਲਗ ਗਈ ਸੀ। ਪਵਨਦੀਪ ਕੌਰ ਐਂਕਰਿੰਗ ਵਿਚ ਮੁਹਾਰਤ ਹਾਸਲ ਕਰਕੇ ਧਾਰਮਿਕ, ਸਮਾਜਿਕ, ਸਭਿਆਚਾਰਕ ਸਟੇਜਾਂ ‘ਤੇ ਐਂਕਰਿੰਗ ਕਰਦਿਆਂ ਪੰਜਾਬ ਦੇ ਵਖ-ਵਖ ਸ਼ਹਿਰਾਂ ਵਿਚ ਆਪਣੀ ਐਂਕਰਿੰਗ ਦੁਆਰਾ ਬਹੁਤ ਸਾਰੇ ਨਾਮਵਰ ਕਲਾਕਾਰਾਂ ਨਾਲ ਸਟੇਜਾਂ ‘ਤੇ ਆਪਣੀ ਯੋਗਤਾ ਦਾ ਸਿਕਾ ਮੰਨਵਾ ਚੁਕੀ ਹੈ। ਪਵਨਦੀਪ ਕੌਰ ਦਾ ਸੁਪਨਾ ਹੈ ਕਿ ਇਸ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਆਪਣੀ ਕਲਾ ਦਾ ਮੁਜ਼ਾਹਰਾ ਕਰੇ ਅਤੇ ਪੰਜਾਬੀ ਮਾਂ-ਬੋਲੀ ਅਤੇ ਸਭਿਆਚਾਰ ਦੀ ਸੇਵਾ ਕਰੇ।
-ਬਲਕਾਰ ਸਿੰਘ

Comments are closed.

COMING SOON .....


Scroll To Top
11