Tuesday , 15 October 2019
Breaking News
You are here: Home » HEALTH » ਸੜਕ ਹਾਦਸੇ ‘ਚ 55 ਸਾਲਾ ਵਿਅਕਤੀ ਦੀ ਮੌਤ

ਸੜਕ ਹਾਦਸੇ ‘ਚ 55 ਸਾਲਾ ਵਿਅਕਤੀ ਦੀ ਮੌਤ

ਮੋਰਿੰਡਾ 22 ਸਤੰਬਰ (ਕਰਨੈਲਜੀਤ, ਹਰਜਿੰਦਰ ਸ਼ਿੰਘ ਛਿੱਬਰ)- ਮੋਰਿੰਡਾ –ਰੂਪਨਗਰ ਮਾਰਗ ‘ਤੇ ਪਿੰਡ ਗੌਪਾਲਪੁਰ ਨਜ਼ਦੀਕ ਵਾਪਰੇ ਦਰਦਨਾਕ ਸੜ੍ਹਕ ਹਾਦਸੇ ‘ਚ ਇੱਕ ਕਰੀਬ 55 ਸਾਲਾ ਵਿਅਕਤੀ ਦੀ ਮੋਤ ਹੋਣ ਜਾ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਸਦਰ ਮੋਰਿੰਡਾ ਦੇ ਐਸ.ਐਚ.ਓ. ਸਿਮਰਨਜੀਤ ਸਿੰਘ ਨੇ ਦੱਸਿਆ ਅਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸੁਰਤਾਪੁਰ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੇ ਪੁਲਿਸ ਨੂੰ ਸਿਕਾਇਤ ਦਿੱਤੀ ਕਿ ਉਸ ਦਾ ਮਾਮਾ ਦਲੇਰ ਸਿੰਘ ਕਰੀਬ 55 ਸਾਲ ਜੋ ਸਾਬਕਾ ਫੌਜੀ ਹੈ ਅਤੇ ਪਿੰਡ ਬਖ਼ਸ਼ੀਵਾਲ ਥਾਣਾ ਰਾਜਪੁਰਾ (ਪਟਿਆਲਾ) ਦਾ ਵਸਨੀਕ ਹੈ ਅੱਜ ਸਵੇਰੇ ਰਿਸ਼ਤੇਦਾਰੀ ‘ਚੋਂ ਹੋ ਕੇ ਅਪਣੇ ਸਪਲੈਂਡਰ ਮੋਟਰਸਾਇਕਲ ਨੰਬਰ ਪੀ.ਬੀ. 39 ਡੀ. 2879 ‘ਤੇ ਸਵਾਰ ਹੋ ਕੇ ਵਾਪਿਸ ਘਰ ਨੂੰ ਜਾ ਰਿਹਾ ਸੀ ਨੂੰ ਪਿੰਡ ਗੋਪਾਲਪੁਰ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਅਤੇ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਉਸ ਦੇ ਮਾਮੇ ਦਲੇਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੋਰਿੰਡਾ ਪੁਲਿਸ ਦੇ ਜਾਂਚ ਅਧਿਕਾਰੀ ਏ.ਐਸ.ਆਈ. ਸੋਹਣ ਸਿੰਘ ਨੇ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਮੋਟਰਸਾਇਕਲ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਪਰਚਾ ਦਰਜ਼ ਕਰਕੇ ਲਾਸ ਨੂੰ ਪੋਸਟਮਾਟਰਮ ਲਈ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ।

Comments are closed.

COMING SOON .....


Scroll To Top
11