Thursday , 23 May 2019
Breaking News
You are here: Home » HEALTH » ਸੜਕ ਹਾਦਸੇ ’ਚ 2 ਭੈਣਾਂ ਦੇ ਇਕਲੋਤੇ ਭਰਾ ਦੀ ਮੌਤ

ਸੜਕ ਹਾਦਸੇ ’ਚ 2 ਭੈਣਾਂ ਦੇ ਇਕਲੋਤੇ ਭਰਾ ਦੀ ਮੌਤ

ਰਾਜਪੁਰਾ, 14 ਮਾਰਚ (ਦਇਆ ਸਿੰਘ)- ਤੇਪਲਾ ਰੋਡ ਤੇ ਸਥਿਤ ਸੜਕ ਕਿਨਾਰੇ ਇਕ ਕਨਟੇਨਰ ਖੜ੍ਹੇ ਹੋਣ ਕਰਕੇ ਮੋਟਰਸਾਈਕਲ ਵਿਚ ਟਕਰਾਉਣ ਨਾਲ ਪਰਿਵਾਰ ਦੇ ਇਕਲੋਤੇ ਪੁਤਰ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਸ਼ੰਭੂ ਤੇਪਲਾ ਰੋਡ ਤੇ ਦੇਰ ਰਾਤ ਪਿੰਡ ਬਾਸਮਾ ਦੇ ਵਸਨੀਕ ਜਸਵਿੰਦਰ ਸਿੰਘ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਅੰਬਾਲਾ ਵਲੋ ਪਿੰਡ ਬਾਸਮਾ ਜਾ ਰਿਹਾ ਸੀ ਤੇ ਜਦੋ ਸੰਭੂ ਕਲਾ ਟੀ ਪੁਆਇੰਟ ਤੇ ਪਹੁੰਚਿਆ ਤਾ ਸੜਕ ਦੇ ਕਿਨਾਰੇ ਕੰਟੇਨਰ ਖੜਾ ਸੀ। ਜਿਸ ਦੀਆਂ ਪਾਰਕਿੰਗ ਲਾਇਟਾ ਵੀ ਨਹੀ ਚਲ ਰਹੀਆ ਸਨ ਹਨੇਰਾ ਹੋਣ ਕਰਕੇ ਨੌਜਵਾਨ ਦਾ ਮੋਟਰਸਾਇਕਲ ਕੰਟੇਨਰ ਵਿਚ ਟਕਰਾ ਗਿਆ।ਇਸ ਹਾਦਸੇ ਵਿਚ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਰਾਹਗੀਰਾਂ ਨੇ ਐਂਬੂਲੈਂਸ ਨੂੰ ਬਾਰ ਬਾਰ ਫੋਨ ਕਰਨ ਤੇ ਵੀ ਨਾ ਪਹੁੰਚੀ।ਇਸੇ ਦੋਰਾਨ ਇਕ ਰਾਹਗੀਰ ਗਡੀ ਦੇ ਮਾਲਕ ਨੇ ਉਸ ਨੋਜਵਾਨ ਨੂੰ ਜਖਮੀ ਹਾਲਤ ਵਿਚ ਚੰਡੀਗੜ੍ਹ 32 ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਤੇ ਡਾਕਟਰਾ ਨੇ ਉਸ ਨੂੰ ਮਿਰਤਕ ਕਰਾਰ ਦੇ ਦਿਤਾ।ਇਸੇ ਦੌਰਾਨ ਕੰਟੇਨਰ ਡਰਾਈਵਰ ਆਪਣੀ ਗਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।ਦਸਣਯੋਗ ਹੈ ਕਿ ਮ੍ਰਿਤਕ ਦੇ ਮਾਤਾ ਪਿਤਾ ਅੰਗਹੀਣ ਹਨ ਅਤੇ ਉਸ ਦੀਆਂ ਦੋ ਭੈਣਾਂ ਸਮੇਤ ਸਾਰੇ ਪਰਿਵਾਰ ਦਾ ਗੁਜ਼ਾਰਾ ਨੌਜਵਾਨ ਦੀ ਤਨਖਾਹ ਨਾਲ ਹੀ ਚਲਦਾ ਸੀ ।ਪਿੰਡ ਦੇ ਸਰਪੰਚ ਤਰਸੇਮ ਸਿੰਘ ਸਮੇਤ ਹੋਰਨਾ ਆਗੁਆ ਨੇ ਪਰਿਵਾਰ ਨੂੰ ਯੋਗ ਸਹਾਇਤਾ ਦੇਣ ਦੀ ਮੰਗ ਕੀਤੀ!

Comments are closed.

COMING SOON .....


Scroll To Top
11