Sunday , 19 January 2020
Breaking News
You are here: Home » HEALTH » ਸੜਕ ਹਾਦਸੇ ‘ਚ 1 ਦੀ ਮੌਤ-ਇੱਕ ਗੰਭੀਰ ਜ਼ਖ਼ਮੀ

ਸੜਕ ਹਾਦਸੇ ‘ਚ 1 ਦੀ ਮੌਤ-ਇੱਕ ਗੰਭੀਰ ਜ਼ਖ਼ਮੀ

ਭਵਾਨੀਗੜ੍ਹ, 13 ਦਸੰਬਰ (ਕ੍ਰਿਸ਼ਨ ਗਰਗ)- ਬੀਤੀ ਦੇਰ ਸ਼ਾਮ ਪਿੰਡ ਫੱਗੂਵਾਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਇੱਕ ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫੱਗੂਵਾਲਾ ਦਾ ਵਾਸੀ ਪਾਠੀ ਮੁਖਤਿਆਰ ਸਿੰਘ (72) ਵੀਰਵਾਰ ਦੇਰ ਸ਼ਾਮ ਪਿੰਡ ਦੇ ਜਨਕ ਸਿੰਘ ਨਾਲ ਮੋਟਰਸਾਇਕਲ ‘ਤੇ ਸਵਾਰ ਹੋ ਕੇ ਪਿੰਡ ਦੇ ਬਾਹਰ ਕਿਸੇ ਦੇ ਪਾਠ ਕਰਨ ਜਾ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਹ ਪਿੰਡ ਤੋਂ ਬਾਹਰ ਨਿਕਲ ਕੇ ਸੰਗਰੂਰ-ਪਟਿਆਲਾ ਹਾਈਵੇ ਉੱਪਰ ਚੜੇ ਤਾਂ ਪਿੱਛੋਂ ਆ ਰਹੇ ਕਿਸੇ ਤੇਜ ਰਫਤਾਰ ਅਣਪਛਾਤੇ ਵਾਹਨ ਨੇ ਇਨ੍ਹਾਂ ਦੋਵਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿੱਚ ਮੁਖਤਿਆਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸਨੂੰ ਭਵਾਨੀਗੜ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਓਧਰ, ਹਾਦਸੇ ਵਿੱਚ ਜਖ਼ਮੀ ਹੋਏ ਜਨਕ ਸਿੰਘ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜੋ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹੈ।

Comments are closed.

COMING SOON .....


Scroll To Top
11