Thursday , 27 June 2019
Breaking News
You are here: Home » HEALTH » ਸੜਕ ਹਾਦਸੇ ‘ਚ 1 ਗੰਭੀਰ ਫੱਟੜ

ਸੜਕ ਹਾਦਸੇ ‘ਚ 1 ਗੰਭੀਰ ਫੱਟੜ

ਰਾਮਪੁਰਾ ਫੂਲ, 25 ਮਈ (ਕੁਲਜੀਤ ਢੀਂਗਰਾ, ਸੁਖਮੰਦਰ ਸਿੰਘ)- ਨੇੜਲੇ ਪਿੰਡ ਲਹਿਰਾ ਮਹੁੱਬਤ ਦੇ ਨਜਦੀਕ ਰੇਲਵੇ ਫਾਟਕਾਂ ਕੋਲ ਟਰੱਕ ਅਤੇ ਛੋਟਾ ਹਾਥੀ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਜਖਮੀ ਹੋ ਗਿਆ ਅਤੇ ਛੋਟਾ ਹਾਥੀ ਵੀ ਬੁਰੀ ਤਰਾਂ ਨੁਕਸਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟਾ ਹਾਥੀ ਧੂਰੀ ਤੋਂ ਮਲੋਟ ਨੂੰ ਪਾਇਪਾ ਛੱਡਣ ਜਾ ਰਿਹਾ ਸੀ ਅਤੇ ਜਿਸ ਨੂੰ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਜਦ ਉਹ ਲਹਿਰਾ ਮਹੁੱਬਤ ਦੇ ਰੇਲਵੇ ਫਾਟਕਾਂ ਕੋਲ ਪੁੱਜਾ ਤਾਂ ਪਿੱਛੋ ਆ ਰਹੇ ਟਰੱਕ ਨੇ ਛੋਟੇ ਹਾਥੀ ਨੂੰ ਜਬਰਦਸਤ ਟੱਕਰ ਮਾਰੀ ਅਤੇ ਛੋਟਾ ਹਾਥੀ ਅੱਗੇ ਜਾ ਰਹੇ ਟਰੱਕ ਦੇ ਥੱਲੇ ਬੁਰੀ ਤਰਾਂ ਨਾਲ ਫਸ ਗਿਆ। ਜਿਸ ਕਾਰਨ ਛੋਟੇ ਹਾਥੀ ਦੇ ਚਾਲਕ ਗੁਰਪ੍ਰੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ। ਜਖਮੀ ਵਿਅਕਤੀ ਨੂੰ ਪੀ.ਸੀ.ਆਰ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਟਰੱਕ ਡਰਾਇਵਰ ਫਰਾਰ ਦੱਸਿਆ ਜਾ ਰਿਹਾ ਹੈ। ਜਦ ਇਸ ਸੰਬੰਧੀ ਜਾਣਕਾਰੀ ਲੈਣ ਲਈ ਭੁੱਚੋ ਚੋਂਕੀ ਫੋਨ ਲਗਾਇਆ ਤਾਂ ਉਨਾਂ ਕਿਹਾ ਇਹ ਐਕਸੀਡੈਟ ਰੇਲਵੇ ਦੀ ਹਦੂਦ ਅੰਦਰ ਹੋਇਆ ਹੈ ਇਸ ਲਈ ਰੇਲਵੇ ਪੁਲਸ ਕਾਰਵਾਈ ਕਰੇਗੀ। ਜਦ ਸਥਾਨਕ ਰੇਲਵੇ ਚੌਂਕੀ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹ ਕਿਹਾ ਕਿ ਇਸ ਮਾਮਲੇ ਵਿੱਚ ਭੁੱਚੋ ਚੌਂਕੀ ਦੀ ਪੁਲਸ ਨੇ ਕਾਰਵਾਈ ਕਰਨੀ ਹੈ।

Comments are closed.

COMING SOON .....


Scroll To Top
11