Monday , 16 December 2019
Breaking News
You are here: Home » HEALTH » ਸੜਕ ਹਾਦਸੇ ‘ਚ ਪੱਤਰਕਾਰ ਢਿੱਲੋਂ ਗੰਭੀਰ ਜ਼ਖਮੀ

ਸੜਕ ਹਾਦਸੇ ‘ਚ ਪੱਤਰਕਾਰ ਢਿੱਲੋਂ ਗੰਭੀਰ ਜ਼ਖਮੀ

ਬਾਜਾਖਾਨਾ, 19 ਨਵੰਬਰ (ਅਵਤਾਰ ਸਿੰਘ ਮੱਲਾ)- ਸਥਾਨਿਕ ਕੌਮੀ ਮਾਰਗ ਨੰਬਰ 54 ਬਾਜਾਖਾਨਾ-ਬਠਿੰਡਾ ਰੋਡ ਤੇ ਸ਼ੇਖ ਫਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਨਜਦੀਕ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਢਿੱਲੋ (55 ) ਗੰਭੀਰ ਜਖਮੀ ਹੋ ਗਏ ਹਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਢਿੱਲੋ ਪੁੱਤਰ ਹਜੂਰਾ ਸਿੰਘ ਵਾਸੀ ਦਬੜ੍ਹੀਖਾਨਾ ਬਾਜਾਖਾਨਾ ਤੋ ਬਠਿੰਡਾ ਰੋਡ ਤੇ ਨਜਦੀਕ ਰੱਖੇ ਕੱਟ ਤੋ ਜਿਉ ਹੀ ਆਪਣੇ ਐਕਟਿਵਾ ਨੰਬਰ ਪੀ.ਬੀ 03 ਏ.ਐਲ 0334 ਤੇ ਪਿੰਡ ਜਾਣ ਲਈ ਮੋੜ ਮੁੜੇ ਤਾਂ ਬਠਿੰਡਾ ਸਾਈਡ ਤੋ ਆ ਰਹੇ ਤੇਜ ਰਫਤਾਰ ਟਰੱਕ ਨੰਬਰ ਐਮ.ਪੀ. 09 ਐਚ.ਜੀ 4014 ਜਿਸ ਨੂੰ ਡਰਾਇਵਰ ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਰਨਤਾਰਨ ਚਲਾ ਰਿਹਾ ਸੀ , ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਅਮਰਜੀਤ ਸਿੰਘ ਢਿੱਲੋ ਗੰਭੀਰ ਚ ਜਖਮੀ ਹੋ ਗਏ। ਸਥਾਨਿਕ ਵਾਸੀਆਂ ਅਤੇ 108 ਐਬੂਲੈਸ ਰਾਹੀ ਮੁੱਢਲੀ ਸਿਹਤ ਸਹੂਲਤ ਲਈ ਸੀ.ਐਚ.ਸੀ ਹਸਪਤਾਲ ਬਾਜਾਖਾਨਾ ਲਿਆਦਾ ਗਿਆ।
ਜਿੱਥੇ ਉਨ੍ਹਾਂ ਦੀ ਸਥਿਤੀ ਬੇਹੱਦ ਨਾਜੁਕ ਦੇਖਦੇ ਹੋਏ ਤੁਰੰਤ ਹੀ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ । ਇਸ ਮੌਕੇ ਏ.ਐਸ.ਆਈ ਕਸਮੀਰ ਸਿੰਘ ਨੇ ਕਾਰਵਾਈ ਕਰਦੇ ਹੋਏ ਡਰਾਇਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸੁਰੂਕਰ ਦਿੱਤੀ ਹੈ।

Comments are closed.

COMING SOON .....


Scroll To Top
11