Monday , 17 December 2018
Breaking News
You are here: Home » HEALTH » ਸੜਕ ਦੁਰਘਟਨਾ ਵਿੱਚ ਨੌਜਵਾਨ ਦੀ ਮੌਤ, ਬੱਚੀ ਗੰਭੀਰ ਜ਼ਖਮੀ

ਸੜਕ ਦੁਰਘਟਨਾ ਵਿੱਚ ਨੌਜਵਾਨ ਦੀ ਮੌਤ, ਬੱਚੀ ਗੰਭੀਰ ਜ਼ਖਮੀ

ਰਾਮਪੁਰਾ ਫੂਲ, 19 ਨਵੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਗਿਲ ਕਲਾਂ ਵਾਲੇ ਫਾਟਕਾ ਦੇ ਨੇੜੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਬੱਚੀ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪਿੰਡ ਵਾਸੀ ਜਥੇਦਾਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਲ ਕਲਾਂ ਵਾਸੀ ਨੌਜਵਾਨ ਸਿਕੰਦਰ ਸਿੰਘ (25) ਪੁਤਰ ਹਾਕਮ ਸਿੰਘ ਆਪਣੀ ਚਾਰ ਸਾਲਾ ਲੜਕੀ ਕੋਮਲਪ੍ਰੀਤ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਰਾਮਪੁਰਾ ਵੱਲ ਆ ਰਿਹਾ ਸੀ। ਜਦ ਉਹ ਸਥਾਨਕ ਗਿੱਲ ਕਲਾਂ ਫਾਟਕਾਂ ਨੇੜੇ ਪੁੱਜਾ ਤਾਂ ਉਸ ਦੇ ਮੋਟਰਸਾਇਕਲ ਨੂੰ ਸਾਹਮਣੇ ਤੋ ਆ ਰਹੇ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ।
ਜਿਸ ਨੂੰ ਜਖਮੀ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਜਦਕਿ ਉਸ ਨਾਲ ਬੈਠੀ ਪੰਜ ਸਾਲਾਂ ਲੜਕੀ ਗੰਭੀਰ ਰੂਪ ਵਿਚ ਜਖਮੀ ਹੋ ਗਈ। ਜਿਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਹੈ।

Comments are closed.

COMING SOON .....


Scroll To Top
11