Sunday , 19 January 2020
Breaking News
You are here: Home » BUSINESS NEWS » ਸੜਕ ਦੀ ਖਸਤਾ ਹਾਲਤ ਸਬੰਧੀ ਐੱਸ.ਡੀ.ਐੱਮ ਨੂੰ ਮੰਗ ਪੱਤਰ

ਸੜਕ ਦੀ ਖਸਤਾ ਹਾਲਤ ਸਬੰਧੀ ਐੱਸ.ਡੀ.ਐੱਮ ਨੂੰ ਮੰਗ ਪੱਤਰ

ਗੜ੍ਹਸ਼ੰਕਰ, 13 ਦਸੰਬਰ (ਬਿੱਟੂ ਚੌਹਾਨ)- ਬਲਾਕ ਗੜ੍ਹਸ਼ੰਕਰ ਅਧੀਨ ਆਉਦੇ ਪਿੰਡ ਬੀਰਮਪੁਰ ਤੋ ਗੜ੍ਹਸ਼ੰਕਰ ਲਿੰਕ ਸੜਕ ਦੀ ਖਸਤਾ ਹਾਲਤ ਸਬੰਧੀ ਅੱਜ ਹਰਜਿੰਦਰ ਕੁਮਾਰ ਸਾਬਕਾ ਪੰਚ ਅਤੇ ਰਣਜੀਤ ਸਿੰਘ ਪੰਚ ਦੀ ਅਗਵਾਈ ‘ਚ ਐੇਸ ਡੀ ਐੇਮ ਹਰਬੰਸ ਸਿੰਘ ਨੂੰ ਨਵੀ ਸੜਕ ਬਨਾਉਣ ਲਈ ਮੰਗ ਪੱਤਰ ਦਿੱਤਾ ਗਿਆ।ਦੱਸਣਯੋਗ ਹੈ ਕਿ ਇਹ ਗੜ੍ਹਸ਼ੰਕਰ ਤੋ ਬੀਰਮਪੁਰ ਲਿੰਕ ਸੜਕ ਕਰੀਬ ਦਰਜਨ ਪਿੰਡਾ ਨੂੰ ਜੋੜਨ ਵਾਲੀ ਸੜਕ ਹੈ ਜੋ ਕਿ ਕਈ ਸਾਲ ਪਹਿਲਾ ਬਣੀ ਹੋਈ ਹੈ ਅਤੇ ਜਿਸਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ।ਇਸ ਸੜਕ ਦੇ ਦੋਵੇ ਪਾਸੇ ਵਰਮ ਨਾ ਹੋਣ ਕਰ ਕੇ ਸੜਕ ਦੇ ਦੋਵੇ ਪਾਸੇ ਟੋਏ ਬਣੇ ਹੋਏ ਹਨ ਜੋ ਕਿਸੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਹਨ ।ਪਿੰਡ ਵਾਸੀਆ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ ਤਾ ਜੋ ਕਿਸੇ ਤਰਾ ਦਾ ਹਾਦਸਾ ਨਾ ਵਾਪਰੇ। ਇਸ ਮੌਕੇ ਨਰੇਸ਼ ਕੁਮਾਰ ਨੰਬਰਦਾਰ, ਹੁਸ਼ਿਆਰ ਰਾਣਾ, ਜਸਵੰਤ ਸਿੰਘ, ਅਮਨਦੀਪ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11