Tuesday , 15 October 2019
Breaking News
You are here: Home » Religion » ਸ੍ਰੀ ਹਰਿਮੰਦਰਸਾਹਿਬ ਦੇ ਲੰਗਰਾਂ ‘ਤੇ ਸੂਬਾ ਸਰਕਾਰ ਵੱਲੋਂ 100 ਫ਼ੀਸਦੀ ਜੀ.ਐਸ.ਟੀ. ਵਾਪਸੀ ਲਈ ਕੀਤਾ ਹੈਨੋਟੀਫਾਈ : ਕੈਪਟਨ

ਸ੍ਰੀ ਹਰਿਮੰਦਰਸਾਹਿਬ ਦੇ ਲੰਗਰਾਂ ‘ਤੇ ਸੂਬਾ ਸਰਕਾਰ ਵੱਲੋਂ 100 ਫ਼ੀਸਦੀ ਜੀ.ਐਸ.ਟੀ. ਵਾਪਸੀ ਲਈ ਕੀਤਾ ਹੈਨੋਟੀਫਾਈ : ਕੈਪਟਨ

ਕੇਂਦਰੀਮੰਤਰੀ ਹਰਸਿਮਰਤ ਦੇ ਬਿਆਨ ਨੂੰ ਦੱਸਿਆ ਝੂਠ ਦਾ ਪੁਲੰਦਾ

ਚੰਡੀਗੜ, 22 ਸਤੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਲੰਗਰ ਪ੍ਰਸਾਦ ਵਰਗੇਸੰਵੇਦਨਸੀਲ ਮੁੱਦੇ ‘ਤੇ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਝੂਠੀ ਬਿਆਨਬਾਜੀ ਉੱਤੇ ਵਰਦਿਆਂ ਦੱਸਿਆਕਿ ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇਪਿੱਛੇ ਹਟਣ ਸਬੰਧੀ ਹਰਸਿਮਰਤ ਕੌਰ ਵੱਲੋਂ ਲਾਏ ਗਏ ਦੋਸ਼ ਝੂਠੇ ਹਨ। ਇਸ ਮੁੱਦੇ ‘ਤੇ ਤਿੱਖੀਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਅਨੇਕਾਂ ਝੂਠਾਂ ਦਾ ਇਹ ਇੱਕਹਿੱਸਾ ਹੈ। ਸੂਬੇ ਵਿੱਚ ਆਉਂਦੀਆਂ ਵਿਧਾਨ ਸਭਾ ਉੱਪ ਚੋਣਾਂ ਲੜਨ ਵਾਸਤੇ ਕੋਈ ਅਸਰਦਾਇਕ ਮੁੱਦਾਨਾ ਹੋਣ ਕਰਕੇ ਹਰਸਿਮਰਤ ਅਤੇ ਹੋਰ ਅਕਾਲੀ ਆਗੂ ਲੋਕਾਂ ਨਾਲ ਧੋਖਾ ਕਰਨ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂਲਈ ਇੱਕ ਵਾਰ ਫਿਰ ਝੂਠ ਵਿੱਚ ਗਲਤਾਨ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਅਤੇ ਸ੍ਰੀ ਵਾਲਮੀਕਿ ਸਥਲ, ਰਾਮ ਤੀਰਥਅੰਮ੍ਰਿਤਸਰ ਦੇ ਸਨਮਾਨ ਵਿੱਚ ਨਾ ਕੇਵਲ 100 ਫੀਸਦੀ ਜੀ.ਐਸ.ਟੀ ਵਾਪਸ ਕਰਨ ਲਈ ਨੋਟੀਫਾਈ ਕਰਦਿੱਤਾ ਹੈ। ਸਗੋਂ ਇਸ ਵਾਸਤੇ ਇਸ ਸਾਲ ਮਈ ਵਿੱਚ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ 4 ਕਰੋੜ ਰੁਪਏਦੀ ਰਾਸ਼ੀ ਅਲਾਟ ਕੀਤੀ ਹੈ।

Comments are closed.

COMING SOON .....


Scroll To Top
11