ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਕਈ ਪ੍ਰਾਪਤੀਆਂ ਕੀਤੀਆਂ ਇੰਜੀ : ਬਲਦੇਵ ਸਿੰਘ ਸਰਾਂ
ਪਟਿਆਲਾ, 19 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- 43ਵੇਂ ਸਰਵ ਭਾਰਤੀ ਅੰਤਰ ਰਾਜ ਬਿਜਲੀ ਬੋਰਡ ਸਪੋਰਟਸ ਕੰਟਰੋਲ ਬੋਰਡ ਬਾਡੀਬਿਲਡਿੰਗ ਅਤੇ ਪਾਵਰ ਲਿਫਟਿੰਗ ਟੂਰਨਾਮੈਂਟ ਅੱਜ ਇਥੇ ਸਮਾਪਤ ਹੋ ਗਿਆ। ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ ਗਿਆ ਹੈ। ਸਾਰੀਆਂ ਹੀ ਖੇਡਾਂ ਵਿੱਚ ਸਖਤ ਮਿਹਨਤ ਅਤੇ ਲਗਨ ਦੀ ਜਰੂਰਤ ਹੁੰਦੀ ਹੈ ਪਰ ਬਾਡੀਬਿਲਡਿੰਗ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਵਿੱਚ ਖਿਡਾਰੀਆਂ ਨੂੰ ਹੋਰ ਵਧੇਰੇ ਸਖਤ ਮਿਹਨਤ,ਲਗਨ ਅਤੇ ਉਨ੍ਹਾਂ ਦੀ ਦਿਨ ਪ੍ਰਤੀ ਦਿਨ ਲਈ ਜਾਣ ਵਾਲੀ ਡਾਇਟ ਵਿੱਚ ਬਹੁਤ ਕੁਰਬਾਨੀ ਦੀ ਜਰੂਰਤ ਹੁੰਦੀ ਹੈ?ਇਹ ਵਿਚਾਰ ਇੰਜੀ:ਬਲਦੇਵ ਸਿੰਘ ਸਰਾਂ ਨੇ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਮੌਕੇ ਆਪਣੇ ਭਾਸਣ ਵਿੱਚ ਰੱਖੇ? ਇੰਜੀ:ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਜਿੱਥੇ ਰਾਜ ਵਿੱਚ 94 ਲੱਖ ਤੋ ਵੱਧ ਵੱਖ ਵੱਖ ਸ੍ਰੇਣੀਆਂ ਦੇ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸਨਾ ਰਿਹਾ ਹੈ ਉਥੇ ਨਾਲ ਹੀ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਕਈ ਪ੍ਰਾਪਤੀਆਂ ਕੀਤੀਆਂ ਹਨ?ਜਿਸ ਨਾਲ ਨਾ ਕੇਵਲ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਰਾਜ ਦਾ ਨਾਮ ਹੀ ਰੋਸਨ ਨਹੀਂ ਹੋਇਆ ਸਗੋ ਭਾਰਤ ਦੇਸ. ਦਾ ਨਾਮ ਵੀ ਕੌਮਾਂਤਰੀ ਪੱਧਰ ਤੇ ਰੌਸ.ਨ ਹੋਇਆ ਹੈ?ਸ੍ਰੀ ਸਰਾਂ ਨੇ ਪੀ.ਐਸ.ਪੀ.ਸੀ.ਐਲ ਦੀ ਸਪੋਰਟਸ ਕੋਸਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕੌਸਲ ਵਲੋ ਦੇਸ. ਦੇ ਵੱਖ ਵੱਖ ਰਾਜਾਂ ਤੋ ਆਈਆਂ ਟੀਮਾਂ ਦੇ ਰਿਹਾਇਸ.,ਭੋਜਨ ਅਤੇ ਦੋਵਾਂ ਖੇਡਾਂ ਲਈ ਲੋੜੀਦੀਆਂ ਸਹੂ[ਲਤਾਂ ਪ੍ਰਦਾਨ ਕੀਤੀਆਂ ਗਈਆਂ?ਸ੍ਰੀ ਸਰਾਂ ਨੇ ਪੀ.ਐਸ.ਪੀ.ਸੀ.ਐਲ ਸਪੋਰਟਸ ਕੌਸਲ ਦੀਆਂ ਵੱਖ ਵੱਖ ਟੀਮਾਂ ਵਲੋ ਟੂਰਨਾਮੈਂਟ ਦੀ ਸਫਲਤਾ ਲਈ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ਅਤੇ ਟੂਰਨਾਮੈਂਟ ਦੀ ਸਫਲਤਾ ਲਈ ਪੀ.ਐਸ.ਪੀ.ਸੀ.ਐਲ ਸਪੋਰਟਸ ਕੋਸਲ ਨੂੰ ਵਧਾਈ ਵੀ ਦਿੱਤੀ?ਇਸ ਮੌੱਕੇ ਉਨ੍ਹਾਂ ਸਪੋਰਟਸ ਕੌਸਲ ਦੇ ਪ੍ਰਧਾਨ ਸ੍ਰੀ ਆਰ.ਪੀ.ਪਾਂਡਵ ਡਾਇਰੈਕਟਰ ਪ੍ਰਬੰਧਕੀ ਵਲੋ ਇਸ ਟੂਰਨਾਮੈਟ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਦਾ ਆਯੋਜਨ ਕਰਦਾ ਰਹੇਗਾ?ਸ੍ਰੀ ਸਰਾਂ ਨੇ ਆਸ ਪ੍ਰਗਟ ਕੀਤੀ ਕਿ ਦੇਸ ਦੇ ਵੱਖ ਵੱਖ ਰਾਜਾਂ ਤੋ ਆਈਆਂ ਬਿਜਲੀ ਇਕਾਈਆਂ ਦੇ ਖਿਡਾਰੀ ਇਸ ਟੂਰਨਾਮੈਂਟ ਤੋ ਸੁਨਿਹਰੀ ਯਾਦਾਂ ਨਾਲ ਲੈ ਕੇ ਜਾਣਗੇ? ਇਸ ਮੌਕੇ ਤੇ ਇੱਕ ਰੰਗਦਾਰ ਸੋਵੀਨਾਰ ਵੀ ਇੰਜੀ:ਬਲਦੇਵ ਸਿੰਘ ਸਰਾਂ ਵਲੋਂ ਰਲੀਜ ਕੀਤਾ ਗਿਆ ਜਿਸ ਵਿੱਚ ਖੇਡਾਂ ਦੀਆਂ ਪ੍ਰਾਪਤੀਆਂ ਸਬੰਧੀ ਲੇਖ ਪ੍ਰਕਾਸਿਤ ਕੀਤੇ ਗਏ ਹਨ।