Tuesday , 23 April 2019
Breaking News
You are here: Home » NATIONAL NEWS » ਸ੍ਰੀ ਮੋਦੀ ਵੱਲੋਂ ਇਰਾਕ ’ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਦੀ ਮਦਦ ਦਾ ਐਲਾਨ

ਸ੍ਰੀ ਮੋਦੀ ਵੱਲੋਂ ਇਰਾਕ ’ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਦੀ ਮਦਦ ਦਾ ਐਲਾਨ

ਪੰਜਾਬ ਕਾਂਗਰਸ ਵੱਲੋਂ ਮਾਮੂਲੀ ਰਾਹਤ ਐਲਾਨਣ ਦੀ ਕਰੜੀ ਨਿੰਦਾ

ਨਵੀਂ ਦਿਲੀ/ਚੰਡੀਗੜ੍ਹ, 3 ਅਪ੍ਰੈਲ- ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਰਾਕ ‘ਚ ਮਾਰੇ ਗਏ 39 ਭਾਰਤੀ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਹੋਣ ਦੇ ਬਾਅਦ ਦੁਖ ਜਤਾਇਆ ਸੀ।ਮੋਸੁਲ ’ਚ ਅਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਵਲੋਂ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਅਵਸ਼ੇਸ਼ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ ਸਿੰਘ ਸੋਮਵਾਰ ਨੂੰ ਭਾਰਤ ਪੁਜੇ ਸਨ। ਇਸ ਦੇ ਬਾਅਦ ਉਹ ਸਭ ਤੋਂ ਪਹਿਲੇ ਪੰਜਾਬ ਗਏ। ਮੋਸੁਲ ’ਚ 39 ਭਾਰਤੀ ਮਾਰੇ ਗਏ ਸਨ।ਇਨ੍ਹਾਂ ‘ਚ 38 ਦੇ ਅਵਸ਼ੇਸ਼ ਭਾਰਤ ਆਏ ਹਨ। ਇਕ ਦੀ ਪਛਾਣ ਨਹੀਂ ਹੋ ਸਕੀ ਹੈ।ਇਨ੍ਹਾਂ ‘ਚੋਂ 27 ਲੋਕ ਪੰਜਾਬ ਦੇ ਸਨ। ਇਸ ਦੌਰਾਨ ਚੰਡੀਗੜ੍ਹ ਤੋਂ ਰਿਪੋਰਟ ਮੁਤਾਬਿਕ ਪੰਜਾਬ ਕਾਂਗਰਸ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਧਾਇਕਾਂ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਰਾਕ ਵਿੱਚ ਆਈ.ਐਸ.ਆਈ.ਐਸ ਹੱਥੋਂ ਕਤਲ ਹੋਏ ਵਿਅਕਤੀਆਂ ਦੇ ਪਰਿਵਾਰਾਂ ਲਈ ਮਾਮੂਲੀ ਰਾਹਤ ਐਲਾਨੇ ਜਾਣ ਦੀ ਕਰੜੀ ਨਿੰਦਾ ਕੀਤੀ ਹੈ। ਇੱਕ ਸਾਂਝੇ ਬਿਆਨ ਵਿੱਚ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ (ਸੁੱਖ ਸਰਕਾਰੀਆ) ਅਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਐਲਾਨੀ ਗਈ ਸਹਾਇਤਾ ਰਾਸ਼ੀ ਬਹੁਤ ਘੱਟ ਹੈ।

Comments are closed.

COMING SOON .....


Scroll To Top
11