Monday , 22 October 2018
Breaking News
You are here: Home » PUNJAB NEWS » ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ’ਚ ਨਗਰ ਕੀਰਤਨ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ’ਚ ਨਗਰ ਕੀਰਤਨ

ਭਗਤਾ ਭਾਈ ਕਾ, 22 ਨਵੰਬਰ (ਸਵਰਨ ਸਿਘ ਭਗਤਾ)-ਸਥਾਨਕ ਸਹਿਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮਹਿਲ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਨੌਵੇ ਪਾਤਸਾਹ ‘ਹਿੰਦ ਦੀ ਚਾਦਰ,ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਗੁਰਪੁਰਬ ਦੇ ਸਬੰਧ ਵਿੱਚ ਹਰ ਸਾਲ ਦੀ ਤਰਾਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਗੁਰਦੁਆਰਾ ਮਹਿਲ ਸਾਹਿਬ ਤੋ ਸਵੇਰੇ ਆਰੰਭ ਹੋਇਆ ਜਿਸ ਦੋਰਾਨ ਸੰਗਤਾ ਨੇ ਟਰੈਕਟਰ ਟਰਾਲੀਆ ਅਤੇ ਹੋਰ ਗੱਡੀਆ ‘ਚ ਸਵਾਰ ਹੋਕੇ ਅਤੇ ਪੈਦਲ ਚੱਲ ਕੇ ਨਗਰ ਕੀਰਤਨ ਵਿੱਚ ਭਾਰੀ ਉਤਸਾਹ ਨਾਲ ਸਾਮਿਲ ਹੋਈਆਂ। ਇਹ ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵੱਖ-ਵੱਖ ਪੜਾਵਾਂ ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸਦਾ ਹੋਇਆ ਇਹ ਵਿਸਾਲ ਨਗਰ ਕੀਰਤਨ ਸਹਿਰ ਦੀ ਖਾਨਾ ਪੱਤੀ, ਸਹਿਬਜਾਦਾ ਅਜੀਤ ਸਿੰਘ ਨਗਰ,ਸੁਰਜੀਤ ਨਗਰ,ਮੇਨ ਬਜਾਰ ਭਾਈ ਬਹਿਲੋ ਚੌਕ,ਤਿੰਨ ਕੋਣੀ, ਕੋਠੇ ਸੂਏ ਵਾਲੇ,ਕੋਠੇ ਭਾਈਆਣਾ, ਸੇਲਵਰਾ ਪੱਤੀ, ਫਫੜਾ ਪੱਤੀ, ਭਗਤਾ ਪੱਤੀ ਅਤੇ ਕੇਸਰ ਵਾਲਾ ਮੋੜ ਆਦਿ ਤੇ ਸੰਗਤਾਂ ਦਰਸਨ ਬਖਸਦਾ ਹੋਇਆ ਦੇਰ ਰਾਤ ਗੁਰਦੁਆਰਾ ਮਹਿਲ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਵੱਲੋ ਰਸਭਿੰਨਾ ਕੀਰਤਨ ਗਾਇਨ ਕੀਤਾ ਗਿਆ । ਕਵੀਸਰ ਅਤੇ ਢਾਡੀ ਜੱਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋ ਇਲਾਵਾ ਗੱਤਕਾ ਪਾਰਟੀਆ ਵੱਲੋ ਗੱਤਕੇ ਦੇ ਜੌਹਰ ਦਿਖਾਏ ਗਏ। ਰਸਤੇ ਵਿੱਚ ਥਾਂ-ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸਾਮਿਲ ਸੰਗਤਾਂ ਲਈ ਚਾਹ ਪਕੌੜਿਆ ਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ।

 

Comments are closed.

COMING SOON .....


Scroll To Top
11