Monday , 16 July 2018
Breaking News
You are here: Home » PUNJAB NEWS » ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁ. ਸੀਸਗੰਜ ਸਾਹਿਬ ਵਿਖੇ ਧਾਰਮਿਕ ਕੁਇਜ਼ ਮੁਕਾਬਲੇ ਅੱਜ : ਪ੍ਰਿੰ. ਸੁਰਿੰਦਰ ਸਿੰਘ

ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁ. ਸੀਸਗੰਜ ਸਾਹਿਬ ਵਿਖੇ ਧਾਰਮਿਕ ਕੁਇਜ਼ ਮੁਕਾਬਲੇ ਅੱਜ : ਪ੍ਰਿੰ. ਸੁਰਿੰਦਰ ਸਿੰਘ

ਸ੍ਰੀ ਅਨੰਦਪੁਰ ਸਾਹਿਬ 22 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਕੁਇਜ਼ ਮੁਕਾਬਲਾ ਅੱਜ 23 ਨਵੰਬਰ 2017 ਦਿਨ ਵੀਰਵਾਰ ਨੂੰ ਗੁ: ਸੀਸ ਗੰਜ ਸਾਹਿਬ ਵਿਖੇ ਸ਼ਾਮ 7:00 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਹੋਵੇਗਾ। ਇਸ ਸਬੰਧੀ ਧਾਰਮਿਕ ਪ੍ਰੀਖਿਆ ਦੇ 200 ਬੱਚਿਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਪੰਜ ਸਕੂਲਾਂ ਦੇ ਬੱਚੇ ਸ਼ਾਮਲ ਹੋਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਸੁਰਿੰਦਰ ਸਿੰਘ ਸਿੱਖ ਮਿਸ਼ਨਰੀ ਕਾਲਜ ਅਤੇ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਉਹਨਾਂ ਅੱਗੇ ਕਿਹਾ ਧਾਰਮਿਕ ਕੁਇਜ਼ ਮੁਕਾਬਲੇ ਲਈ ਪਹਿਲਾਂ ਦਿੱਤੇ ਗਏ ਸਿਲੇਬਸ ਇਤਿਹਾਸ ਵਿੱਚੋਂ ਇਤਿਹਾਸਕ ਸਿੱਖ ਬੀਬੀਆਂ ਅਤੇ ਗੁਰਬਾਣੀ ਵਿੱਚੋਂ ਜਪੁ ਜੀ ਸਾਹਿਬ ਦੀ ਸੰਪੂਰਨ ਬਾਣੀ, ਰਹਰਾਸਿ ਦੀ ਬਾਣੀ (ਸੋ ਦਰ ਤੋਂ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ) ਦੇ ਸਿਲੇਬਸ ਵਿੱਚੋਂ ਸੁਅਲ ਪੁੱਛੇ ਜਾਣਗੇ। ਉਹਨਾਂ ਅੱਗੇ ਕਿਹਾ ਕਿ 9 ਸਕੂਲਾਂ ਵਿੱਚੋਂ ਚੁਣੇ ਗਏ ਪੰਜ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਜਗਾਤਖਾਨਾ ਨਾਲਾਗੜ੍ਹ (ਹਿ: ਪ੍ਰ:) ਸੰਤ ਬਾਬਾ ਸੇਵਾ ਸਿੰਘ ਜੀ ਖਾਲਸਾ ਮਾਡਲ ਸਕੂਲ ਭੱਲੜੀ, ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਅਤੇ ਡੂੰਮੇਵਾਲ, ਭਾਈ ਨੰਦ ਲਾਲ ਪਬਲਿਕ ਸਕੂਲ, ਮਟੋਰ ਸਕੂਲ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਬੱਚੇ ਕੁਇਜ਼ ਮੁਕਾਬਲੇ ਵਿੱਚ ਸ਼ਾਮਲ ਹੋਣਗੇ, ਜਿਹਨਾਂ ਕੋਲੋਂ ਪਰਚੀ ਸਿਸਟਮ ਰਾਹੀਂ ਸੁਆਲ ਪੁੱਛੇ ਜਾਣਗੇ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ 10000/- ਰੁਪਏ ਦੇ ਨਗਦ ਇਨਾਮ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਨਗੇ।ਇਸ ਸਮੇਂ ਸ: ਜਗਮੋਹਣ ਸਿੰਘ ਜ਼ੋਨਲ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਰੋਪੜ ਜ਼ੋਨ, ਸ: ਗੁਰਚਰਨ ਸਿੰਘ, ਸ: ਜਸਵਿੰਦਰਪਾਲ ਸਿੰਘ (ਰਾਜਾ), ਸ: ਮਨੋਹਰ ਸਿੰਘ ਜੀ ਮੈਨੇਜਰ, ਸ: ਚਰਨਜੀਤ ਸਿੰਘ ਵਾਈਸ ਪ੍ਰਿੰਸੀਪਲ, ਸ: ਅਕਬਾਲ ਸਿੰਘ, ਸ: ਪਰਮਜੀਤ ਸਿੰਘ, ਸ: ਅਪਾਰ ਸਿੰਘ ਅੰਮ੍ਰਿਤਸਰ, ਸ: ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11