Thursday , 23 May 2019
Breaking News
You are here: Home » PUNJAB NEWS » ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਅਹਿਮ ਬੈਠਕ ਅੱਜ-ਉਚ ਅਧਿਕਾਰੀਆਂ ਨੇ ਲਿਆ ਜਾਇਜ਼ਾ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਅਹਿਮ ਬੈਠਕ ਅੱਜ-ਉਚ ਅਧਿਕਾਰੀਆਂ ਨੇ ਲਿਆ ਜਾਇਜ਼ਾ

ਮੁੱਖ ਰਸਤਾ ਅਤੇ ਟਰਮੀਨਲ ਪੋਰਟ 11 ਨਵੰਬਰ ਤੋਂ ਪਹਿਲੇ ਤਿਆਰ ਕਰਨ ਦਾ ਟੀਚਾ

ਗੁਰਦਾਸਪੁਰ, 13 ਮਾਰਚ- ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਭਲਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਹਿਮ ਗਲਬਾਤ ਹੋਣ ਜਾ ਰਹੀ ਹੈ।ਇਸ ਗੱਲਬਾਤ ਤੋਂ ਪਹਿਲਾਂ ਭਾਰਤ ਸਰਕਾਰ ਦੇ ਵਖ-ਵਖ ਵਿਭਾਗਾਂ ਦੇ ਅਧਿਕਾਰੀਆਂ ਤੇ ਸੀਮਾ ਸੁਰਖਿਆ ਬਲ ਦੇ ਉਚ ਅਧਿਕਾਰੀਆਂ ਨੇ ਬੈਠਕ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਵਿਚ ਦੋਵਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਸ਼ਿਰਕਤ ਕਰਨਗੇ। ਦੋਵੇਂ ਧਿਰਾਂ ‘ਚ ਪ੍ਰਾਜੈਕਟ ਬਾਰੇ ਤਕਨੀਕੀ ਪਧਰ ਦੀ ਚਰਚਾ ਵੀ ਹੋਵੇਗੀ। ਪੁਲਵਾਮਾ ਦਹਿਸ਼ਤੀ ਹਮਲੇ ਤੋਂ ਠੀਕ ਇਕ ਮਹੀਨੇ ਮਗਰੋਂ ਹੋ ਰਹੀ ਇਹ ਮੀਟਿੰਗ ਕਾਫ਼ੀ ਅਹਿਮ ਹੈ।ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਸਾਹਿਬ ਦਰਸ਼ਨ ਸਥਲ ‘ਤੇ ਮੀਟਿੰਗ ਉਪਰੰਤ ਅਧਿਕਾਰੀਆਂ ਨੇ ਦੱਸਿਆ ਕਿ ਕੌਰੀਡੋਰ ਲਈ ਬਣਾਏ ਜਾਣ ਵਾਲੇ ਵਿਸ਼ੇਸ ਟਰਮੀਨਲ ਤੇ ਲਾਂਘੇ ਜੋੜਨ ਵਾਲੇ ਮੁਖ ਰਸਤੇ ਨੂੰ ਬਣਾਉਣ ਦੀ ਤਿਆਰੀ ਸ਼ੁਰੂ ਕਰਨ ਦੇ ਮਕਸਦ ਨਾਲ ਜਾਇਜ਼ਾ ਲਿਆ ਗਿਆ ਹੈ। ਇਸ ਤੋਂ ਇਲਾਵਾ ਭਲਕੇ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਵੀ ਦੇਖੀਆਂ। ਅਜ ਦੀ ਫੇਰੀ ਦੌਰਾਨ ਕੇਂਦਰੀ ਅਧਿਕਾਰੀਆਂ ਨੇ ਭਾਰਤੀ ਕੌਮੀ ਸ਼ਾਹਰਾਹ ਅਥਾਰਿਟੀ ਤੇ ਹੋਰ ਸਬੰਧਤ ਵਿਭਾਗਾਂ ਨਾਲ ਵੀ ਮੀਟਿੰਗ ਕੀਤੀ ਹੈ ਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦਸਿਆ ਦੀ ਭਾਰਤ ਵਲੋਂ ਇਕ ਵਿਸ਼ੇਸ਼ ਟਰਮੀਨਲ ਪੋਰਟ ਬਣਾਇਆ ਜਾਵੇਗਾ ਜੋ ਕਰੀਬ 50 ਏਕੜ ਵਿਚ ਬਣਿਆ ਹੋਵੇਗਾ। ਅਧਿਕਾਰੀਆਂ ਨੇ ਦਸਿਆ ਕਿ ਮੁਖ ਰਸਤਾ ਵੀ 11 ਨਵੰਬਰ ਤੋਂ ਪਹਿਲਾਂ ਤਿਆਰ ਕੀਤਾ ਜਾਵੇਗਾ। ਦੋਵੇਂ ਕੰਮ 11 ਨਵੰਬਰ ਤੋਂ ਪਹਿਲਾਂ ਪੂਰੇ ਕਰ ਲਏ ਜਾਣਗੇ। ਕੇਂਦਰੀ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀ ਅਖਿਲ ਸਕਸੈਨਾ ਸਮੇਤ ਟੀਮ ਦੇ ਅਧਿਕਾਰੀਆਂ ਨੇ ਉਸਾਰੀ ਕਾਰਜਾਂ ਲਈ ਜ਼ਮੀਨ ਐਕੁਆਇਰ ਕਰਨ ਨੂੰ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਦਸਿਆ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਕਾਰ ਕਿਸਾਨਾਂ ਤੋਂ ਛੇਤੀ ਹੀ ਜ਼ਮੀਨ ਐਕੁਆਇਰ ਕਰ ਉਨ੍ਹਾਂ ਨੂੰ ਸੌਂਪੇਗੀ। ਇਸ ‘ਤੇ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਗੁਰਸਿਮਰਜੀਤ ਸਿੰਘ ਨੇ ਕਿਹਾ ਕਿ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ, ਜੋ ਜਲਦ ਪੂਰੀ ਹੋ ਜਾਵੇਗੀ। ਕਰਤਾਰਪੁਰ ਲਾਂਘੇ ’ਤੇ ਰਹੇਗੀ ਬੀ. ਐਸ.ਐਫ. ਦੀ ਸਖ਼ਤ ਪਹਿਰੇਦਾਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਸੁਰਖਿਆ ਨੂੰ ਲੈ ਕੇ ਰਖਿਆ ਸੂਤਰਾਂ ਦਾ ਕਹਿਣਾ ਹੈ ਕਿ ਇਹ (ਸੁਰਖਿਆ) ਸਭ ਤੋਂ ਉਪਰ ਹੈ, ਕਿਉਂਕਿ ਇਸ ਲਾਂਘੇ ਦਾ ਨਿਰਮਾਣ ਕੌਮਾਂਤਰੀ ਸਰਹਦ ‘ਤੇ ਹੋ ਰਿਹਾ ਹੈ। ਸੂਤਰਾਂ ਨੇ ਦਸਿਆ ਕਿ ਬੀ.ਐਸ.ਐਫ. ਦੀ ਲਾਂਘੇ ’ਤੇ ਸਖ਼ਤ ਪਹਿਰੇਦਾਰੀ ਰਹੇਗੀ। ਲਾਂਘਾ ਪੂਰੀ ਤਰ੍ਹਾਂ ਨਿਗਰਾਨੀ ਹੇਠ ਅਤੇ ਸੁਰਖਿਅਤ ਹੋਵੇਗਾ।

Comments are closed.

COMING SOON .....


Scroll To Top
11