Tuesday , 20 August 2019
Breaking News
You are here: Home » INTERNATIONAL NEWS » ਸ੍ਰੀਲੰਕਾ ’ਚ ਲੜੀਵਾਰ 8 ਬੰਬ ਧਮਾਕੇ 207 ਦੀ ਮੌਤ, 500 ਜ਼ਖਮੀ

ਸ੍ਰੀਲੰਕਾ ’ਚ ਲੜੀਵਾਰ 8 ਬੰਬ ਧਮਾਕੇ 207 ਦੀ ਮੌਤ, 500 ਜ਼ਖਮੀ

ਸਥਿਤੀ ਸੰਭਾਲਣ ਲਈ ਕਰਫਿਊ ਲੱਗਾ-7 ਸ਼ੱਕੀ ਗ੍ਰਿਫਤਾਰ

ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਅਲਗ–ਅਲਗ ਹਿਸਿਆਂ ਵਿਚ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਨਾਲ ਪੂਰਾ ਦੇਸ਼ ਦਹਿਲ ਗਿਆ ਹੈ। ਸਵੇਰੇ ਹੋਏ ਛੇ ਬੰਬ ਧਮਾਕਿਆਂ ਦੇ ਬਾਅਦ ਦੋ ਹੋਰ ਧਮਾਕੇ ਹੋਏ ਹਨ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਤਿੰਨ ਧਮਾਕੇ ਗਿਰਜਾਘਰਾਂ (ਚਰਚ) ਅਤੇ ਚਾਰ ਮਸ਼ਹੂਰ ਹੋਟਲਾਂ ਵਿਚ ਹੋਏ, ਜਿਸ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 207 ਤਕ ਪਹੁੰਚ ਗਈ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।ਦੇਸ਼ ਦਾ ਇਹ ਅਜੇ ਤਕ ਦਾ ਸਭ ਤੋਂ ਵਡਾ ਭਿਆਨਕ ਹਮਲਾ ਹੈ।ਮ੍ਰਿਤਕਾਂ ਵਿਚ ਕਰੀਬ 27 ਵਿਦੇਸ਼ੀ ਸ਼ਾਮਲ ਹਨ।ਸ੍ਰੀਲੰਕਾ ਦੇ ਰਖਿਆ ਮੰਤਰੀ ਨੇ ਧਮਾਕਿਆਂ ਦੇ ਬਾਅਦ ਕਰਫਿਊ ਲਗਾਇਆ।ਸੋਸ਼ਲ ਮੀਡੀਆ ਵੀ ਬੈਨ ਕਰ ਦਿੱਤਾ ਗਿਆ ਹੈ। ਪੁਲਿਸ ਬੁਲਾਰੇ ਰੂਵਨ ਗੁਨਸੇਖਰਾ ਨੇ ਦਸਿਆ ਕਿ ਇਹ ਧਾਮਕਾ ਸਥਾਨਕ ਸਮੇਂ ਅਨੁਸਾਰ ਪੌਣੇ ਨੌ ਵਜੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੈਂਟ ਐਂਥਲੀ ਚਰਚ, ਪਛਮੀ ਤਟ ਸ਼ਹਿਰ ਨੇਗੇਮਬੋ ਦੇ ਸੇਂਟ ਸੇਬੇਸਟੀਅਨ ਚਰਚ ਅਤੇ ਬਟੀਕਲੋਵਾ ਦੀ ਇਕ ਚਰਚਾ ਵਿਚ ਹੋਇਆ।ਉਥੇ ਹੋਰ ਚਾਰ ਧਮਾਕੇ ਪੰਜ ਤਾਰਾ ਹੋਟਲਾਂ– ਸ਼ੰਗਰੀਲਾ, ਦ ਸਿਨਾਮੋਨ ਗ੍ਰਾਂਡ ਅਤੇ ਦ ਕਿੰਗਸਬਰੀ ਵਿਚ ਹੋਏ। ਹੋਟਲ ਵਿਚ ਹੋਏ ਧਮਾਕੇ ਵਿਚ ਜ਼ਖਮੀ ਵਿਦੇਸ਼ੀ ਅਤੇ ਸਥਾਨਕ ਲੋਕਾਂ ਨੂੰ ਕੋਲੰਬੋ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਸ੍ਰੀਲੰਕਾ ਦੇ ਆਰਥਿਕ ਸੁਧਾਰ ਤੇ ਲੋਕ ਵਿਤਰਨ ਮੰਤਰੀ ਹਰਸ਼ਾ ਡੀ ਸੇਲਵਾ ਨੇ ਦਸਿਆ ਕਿ ਧਮਾਕਿਆਂ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ ਕਈ ਲੋਕਾਂ ਦਾ ਨੁਕਸਾਨ ਹੋਇਆ।ਹਸਪਤਾਲ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਪਹਿਲੀਆਂ ਰਿਪੋਰਟਾਂ ਮੁਤਾਬਿਕ ਕੋਲੰਬੋ ਵਿਚ 45, ਨੇਗੇਮਬੋ ਵਿਚ 90 ਅਤੇ ਬਟੀਕਲੋਵਾ ਵਿਚ 27 ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ ਇਹ ਗਿਣਤੀ ਲਗਾਤਾਰ ਵਧ ਰਹੀ ਹੈ। 500 ਤੋਂ ਜ਼ਿਆਦਾ ਧਮਾਕੇ ਵਿਚ ਜ਼ਖਮੀ ਹੋ ਗਏ।ਉਨ੍ਹਾਂ ਦਸਿਆ ਕਿ ਕੋਲੰਬੋ ਨੈਸ਼ਨਲ ਹਸਪਤਾਲ ਵਿਚ ਮੌਜੂਦ 45 ਲਾਸ਼ਾਂ ਵਿਚੋਂ 27 ਦੀ ਪਹਿਚਾਣ ਵਿਦੇਸ਼ੀ ਨਾਗਰਿਕਾਂ ਵਜੋਂ ਹੋਈ ਹੈ।

Comments are closed.

COMING SOON .....


Scroll To Top
11