Sunday , 17 December 2017
Breaking News
You are here: Home » NATIONAL NEWS » ਸ੍ਰੀਨਗਰ ’ਚ ਅੱਤਵਾਦੀ ਹਮਲਾ ਸਬ-ਇੰਸਪੈਕਟਰ ਸ਼ਹੀਦ, 1 ਜ਼ਖਮੀ

ਸ੍ਰੀਨਗਰ ’ਚ ਅੱਤਵਾਦੀ ਹਮਲਾ ਸਬ-ਇੰਸਪੈਕਟਰ ਸ਼ਹੀਦ, 1 ਜ਼ਖਮੀ

ਇੱਕ ਹਮਲਾਵਰ ਗ੍ਰਿਫ਼ਤਾਰ, ਦੂਜਾ ਫਰਾਰ

ਸ੍ਰੀਨਗਰ, 17 ਨਵੰਬਰ- ਸ੍ਰੀਨਗਰ ਦੇ ਜ਼ਕੂਰਾ ਹਜ਼ਰਤ ਬਲ ਇਲਾਕੇ ’ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ ‘ਤੇ ਕੀਤੇ ਹਮਲੇ ‘ਚ ਪੁਲਿਸ ਦਾ ਸਬ-ਇੰਸਪੈਕਟਰ ਸ਼ਹੀਦ ਹੋ ਗਿਆ ਜਦਕਿ ਇੱਕ ਐ¤ਸ.ਪੀ.ਓ. ਜ਼ਖ਼ਮੀ ਹੋਇਆ ਹੈ। ਹਮਲੇ ਤੋਂ ਬਾਅਦ ਪੁਲਿਸ ਨੇ ਇੱਕ ਹਮਲਾਵਰ ਅੱਤਵਾਦੀ ਨੂੰ ਜ਼ਿੰਦਾ ਫੜ੍ਹ ਲਿਆ ਹੈ, ਜਦੋਂਕਿ ਦੂਜਾ ਦੋਸ਼ੀ ਫਰਾਰ ਹੈ।ਜਾਣਕਾਰੀ ਅਨੁਸਾਰ, ਸ਼੍ਰੀਨਗਰ ਦੇ ਜ਼ਕੂਰਾ ’ਚ ਪੁਲਸ ਪਾਰਟੀ ਨੂੰ ਅ¤ਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ।ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਘੇਰ ਲਿਆ।ਸ਼¤ਕੀ ਜਗ੍ਹਾ ਦੀ ਤਲਾਸ਼ੀ ਲੈਣ ਦੌਰਾਨ ਅ¤ਤਵਾਦੀਆਂ ਨੇ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।ਗੋਲੀਬਾਰੀ ‘ਚ ਐੈ¤ਸ.ਆਈ. ਇਮਰਾਨ ਤਖ ਅਤੇ ਉਨ੍ਹਾਂ ਦਾ ਇਕ ਸਹਾਇਕ ਐ¤ਸ.ਪੀ.ਓ. ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਹਸਪਤਾਲ ’ਚ ਲਿਜਾਉਣ ਸਮੇਂ ਐੈ¤ਸ. ਆਈ. ਨੇ ਦਮ ਤੋੜ ਦਿੱਤਾ। ਇੰਸਪੈਕਟਰ ਜਨਰਲ ਪੁਲਿਸ ਕਸ਼ਮੀਰ ਰੇਂਜ ਮੁਨੀਰ ਖਾਂ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਆਈ. ਇਮਰਾਨ ਤਖ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ, ਜਦਕਿ ਪੁਲਿਸ ਫਰਾਰ ਹੋਏ ਹਮਲਾਵਰ ਦੀ ਤਲਾਸ਼ ਕਰ ਰਹੀ ਹੈ। ਘਾਟੀ ਵਿੱਚ ਅੱਤਵਾਦੀ ਹਮਲਿਆਂ ਕਰਕੇ ਹੁਣ ਤੱਕ 1500 ਤੋਂ ਜ਼ਿਆਦਾ ਪੁਲਿਸ ਸੁਰੱਖਿਆ ਬਲ ਆਪਣੀਆਂ ਜਾਨਾਂ ਗਵਾ ਚੁੱਕੇ ਹਨ।

 

Comments are closed.

COMING SOON .....
Scroll To Top
11