Thursday , 27 February 2020
Breaking News
You are here: Home » Editororial Page » ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ…

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ…

ਤੇਜਿੰਦਰ ਸਿੰਘ ਉਰਫ ਬੱਬੂ ਮਾਨ ਜੀ
ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਡੇ ਵੱਲੋਂ ਸੋਸਲ ਮੀਡੀਆ ਤੇ ਪਾਈ ਹੋਈ ਇੱਕ ਵੀਡੀਓ ਵਿੱਚ ਜੋ ਤੁਸੀਂ ਮਜ਼ਾਕ ਦੇ ਲਹਿਜ਼ੇ ਵਿੱਚ ਮਰਾਸੀ ਬਰਾਦਹੀ ਦੀਆਂ ਔਰਤਾਂ ਬਾਰੇ ਬੋਲੇ ਗਏ ਵਿਅੰਗਮਈ ਸ਼ਬਦਾਂ ਤੋਂ ਸਾਰੀ ਮਰਾਸੀ ਬਰਾਦਰੀ ਦੁਖੀ ਹੈ। ਇਹਨਾਂ ਮਰਾਸੀ ਲੋਕਾਂ ਦੇ ਦਿਲਾਂ ਨ੍ਹੂੰ ਗਹਿਰੀ ਠੇਸ ਪਹੁੰਚੀ ਹੈ। ਇਸ ਤੋਂ ਇਲਾਵਾ ਤੁਹਾਡੇ ਲਿਖੇ ਅਤੇ ਗਾਇਆ ਗਿਆ ਗਾਣਾ ੌਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੌ ਵੀ ਔਰਤ ਦੀ ਬੇਅਦਬੀ ਕਰਦਾ ਹੈ। ਭਾਵੇਂ ਤੁਸੀ ਹਿ ਗੀਤ ਸਟੇਜ ਤੇ ਗਾਉਣਾ ਬੰਦ ਕੀਤਾ ਹੋਇਆ ਹੈ, ਪਰ ਕਰਨ ਔਜਲਾ ਇਹ ਗੀਤ ਸਟੇਜ ਤੇ ਸ਼ਰੇਆਮ ਗਾਉਂਦਾ ਹੈ ਅਤੇ ਔਰਤ ਨੂੰ ਜ਼ਲੀਲ ਕਰਦਾ ਹੈ। (ਕਰਨ ਔਜਲਾ ਦੇ ਸ਼ੋਅ ਦੀ ਰਿਕਾਰਡਿੰਗ ਮੇਰੇ ਕੋਲ ਹੈ।) ਮੈਂ ਤੁਹਾਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਤੁਸੀਂ ਮਰਾਸੀ ਸਮਾਜ ਤੋਂ ਜਨਤਕ ਹੋ ਕੇ ਮੁਆਫੀ ਮੰਗੋ ਜੀ। ਮੈਂ ਆਸ ਵੀ ਕਰਦਾ ਹਾਂ ਕਿ ਦਿਆਲੂ ਮਰਾਸੀ ਬਰਾਦਰੀ ਤੁਹਾਨੂੰ ਜਰੂਰ ਮੁਆਫ ਕਰ ਦੇਵੇਗੀ। ਇਸ ਤੋਂ ਇਲਾਵਾ ੌਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੌ ਗਾਊਣ ਲਈ ਵੀ ਮਾਫੀ ਮੰਗ ਲੈਣਾ ਤਾਂ ਕਿ ਭਵਿੱਖ ਵਿੱਚ ਕੋਈ ਵੀ ਗਾਇਕ ਲੱਚਰਤਾ, ਸ਼ਰਾਬੀ ਅਤੇ ਹਥਿਆਰਾਂ ਦੇ ਗਾਣਿਆਂ ਨੂੰ ਗਾਉਣ ਦੀ ਹਿੰਮਤ ਨਾ ਕਰੇ। ਮੈਂ ਪੰਡਿਤਰਾਓ ਧਰਨੇਰਵ ਤੁਹਾਡਾ ਬਹੁਤ ਵੱਡਾ ਸ਼ੁਭ ਚਿੰਤਕ ਹਾਂ। ਤੁਹਾਡਾ ਮਾਨ-ਸਨਮਾਨ ਬਰਕਰਾਰ ਹੁਖਣਾ ਹੀ ਮੇਰਾ ਮੁੱਖ ਮਕਸਦ ਹੈ।
– ਪੰਡਿਤਰਾਓ ਧਰਨੇਵਰ
ਸਹਾਇਕ ਪ੍ਰੋਫੈਸਰ,
ਸੰਪਰਕ : 99883-51695

Comments are closed.

COMING SOON .....


Scroll To Top
11