Thursday , 27 June 2019
Breaking News
You are here: Home » HEALTH » ਸੋਨੀਪਤ ਦੇ ਗੋਹਾਨਾ ‘ਚ ਦੇਓਰ ਭਰਜਾਈ ਵੱਲੋਂ ਖੁਦ-ਕੁਸ਼ੀ

ਸੋਨੀਪਤ ਦੇ ਗੋਹਾਨਾ ‘ਚ ਦੇਓਰ ਭਰਜਾਈ ਵੱਲੋਂ ਖੁਦ-ਕੁਸ਼ੀ

ਕੁਰੂਕਸ਼ੇਤਰ/ਸੋਨੀਪਤ, 25 ਮਈ (ਜਸਬੀਰ ਸਿੰਘ ਦੁੱਗਲ)- ਇਥੇ ਸੋਨੀਪਤ ਦੇ ਗੋਹਾਨਾ ਵਿਖੇ ਦੇਵਰ ਭਰਜਾਈ ਵਲੋਂ ਖੁਦ-ਕੁਸ਼ੀ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਨਾਂ ਨੇ ਘਰ ਵਿੱਚ ਹੀ ਫਾਹ ਲਗਾ ਕੇ ਇਸ ਕਾਰਵਾਈ ਨੂੰ ਅੰਜਾਮ ਦੀਤਾ ਹੈ। ਫਿਲਹਾਲ ਦੋਨਾਂ ਦੇ ਸੁਸਾਇਡ ਕਰਣ ਦੇ ਕਾਰਣਾਂ ਦਾ ਪਤਾ ਨਹੀਂ ਚਲਿਆ ਹੈ। ਮਗਰ ਪੁਲੀਸ ਵਲੋਂ ਸ਼ਕੀ ਹਲਾਤਾਂ ਵਿਚ ਕਾਰਵਾਈ ਕਰਦੇ ਹੋਏ ਧਾਰਾ 174 ਲਾਉਂਦਾ ਹੋਏ ਮਾਮਲਾ ਦਰਜ ਕੀਤਾ ਗਿਆ ਹੈ। ਗੋਹਾਨਾ ਦੇ ਵਾਰਡ ਇੱਕ ਦੇਵੀ ਨਗਰ ਦੇ ਰਹਿਣ ਵਾਲੇ ਦੇਵਰ ਵਿਕਰਮ ਅਤੇ ਭਰਜਾਈ ਪ੍ਰੀਤੀ ਨੇ ਸ਼ਨੀਵਾਰ ਦੁਪਹਿਰੇ ਇਸ ਕਾਰਵਾਈ ਨੂੰ ਅੰਜਾਮ ਦੀਤਾ ਹੈ। ਜਾਣਕਾਰੀ ਮੁਤਾਬਕ ਦੋਨੋ ਹੀ ਵਿਆਹੇ ਹੋਏ ਹਨ। ਮ੍ਰਿਤਕ ਔਰਤ ਪ੍ਰੀਤੀ ਦਾ 6 ਸਾਲ ਪਹਿਲਾਂ ਹੀ ਵਿਆਹ ਹੋਇਆ ਹੈ। ਸਿਟੀ ਥਾਣਾ ਗੋਹਾਨਾ ਦੇ ਐਸਐਚਊ ਮਹੀਪਾਲ ਸਿੰਘ ਨੇ ਜਾਣਕਾਰੀ ਵਿਚ ਦਸਿਆ ਕਿ ਵਾਰਡ ਇੱਕ ਦੇਵੀ ਨਗਰ ਦੇ ਰਹਿਣ ਵਾਲੇ ਵਿਕਰਮ ਅਤੇ ਪ੍ਰੀਤੀ ਵਲੋਂ ਸੁਸਾਈਡ ਕਰਨ ਦਾ ਮਾਮਲਾ ਸਾਡੇ ਸਾਹਮਣੇ ਆਇਆ ਹੈ। ਦੋਨਾਂ ਦੀ ਲਾਸ਼ ਨੂੰ ਕਬਜੇ
ਵਿਚ ਲੈ ਕੇ ਪੋਸਟਮਾਰਟਮ ਕਰਵਾ ਦੀਤਾ ਗਿਆ ਹੈ। ਫਿਲਹਾਲ ਧਾਰਾ 174 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦੀਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਹਲੀ ਨਹੀਂ ਆਈ ਹੈ।ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਆਵੇਗੀ।ਫਿਲਹਾਲ ਪੋਸਟਮਾਰਟਮ ਕਰਵਾ ਕੇ ਲਾਸ਼ਾ ਪਰਿਵਾਰ ਨੂੰ ਸੌਪ ਦਿਤੀਆਂ ਗਈਆਂ ਹਨ।

Comments are closed.

COMING SOON .....


Scroll To Top
11