Thursday , 23 May 2019
Breaking News
You are here: Home » HEALTH » ਸੈਲਫੀ ਲੈਣ ਸਮੇਂ ਪੈਰ ਤਿਲਕਣ ਨਾਲ ਦੋ ਨੌਜਵਾਨ ਨਹਿਰ ’ਚ ਡੁੱਬੇ-ਦੋਵਾਂ ਦੀ ਮੌਤ

ਸੈਲਫੀ ਲੈਣ ਸਮੇਂ ਪੈਰ ਤਿਲਕਣ ਨਾਲ ਦੋ ਨੌਜਵਾਨ ਨਹਿਰ ’ਚ ਡੁੱਬੇ-ਦੋਵਾਂ ਦੀ ਮੌਤ

ਦਿੜ੍ਹਬਾ, 14 ਮਾਰਚ (ਕੁਲਸੀਰ ਸਿੰਘ ਔਜਲਾ)- ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਸੰਗਤੀਵਾਲਾ ਦੇ ਵਿਚੋਂ ਲੰਘਦੀ ਘਗਰ ਲਿੰਕ ਨਹਿਰ ਉਪਰ ਅੰਗਰੇਜ਼ਾਂ ਸਮੇਂ ਦੇ ਪੁਲ ਉਪਰ ਬਣੀ ਝਾਲ (ਵਾਟਰ ਫਾਲ) ਜੋ ਕਿ ਅਜ ਕਲ ਦੇ ਦੌਰ ਵਿਚ ਸੈਲਫੀ ਲੈਣ ਵਾਲਿਆਂ ਦਾ ਖਿਚ ਦਾ ਕੇਂਦਰ ਬਣੀ ਹੋਈ ਹੈ ਨੌਜਵਾਨ ਅਜ ਕਲ੍ਹ ਇਸ ਜਗ੍ਹਾ ਉਪਰ ਸੈਲਫੀ ਲੈਂਦੇ ਆਮ ਦੇਖੇ ਜਾ ਸਕਦੇ ਹਨ ।ਅਜ ਦੁਪਹਿਰ ਸਮੇਂ ਦੋ ਨੌਜਵਾਨ ਹਰਪ੍ਰੀਤ ਗਿਰ (15) ਪੁਤਰ ਪਵਿਤਰ ਗਿਰ,ਲਵਪ੍ਰੀਤ ਗਿਰ (20) ਪੁਤਰ ਓਮ ਗਿਰ ਵਾਸੀ ਪਿੰਡ ਬਿਗੜਵਾਲ ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਨਹਿਰ ਵਿਚ ਬਹਿ ਗਏ ਘਟਨਾ ਵਾਪਰਨ ਦੇ ਤੁਰੰਤ ਬਾਅਦ ਪਿੰਡ ਸੰਗਤੀਵਾਲਾ ਦੇ ਵਾਸੀਆਂ ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਵਡੀ ਗਿਣਤੀ ਵਿਚ ਲੋਕ ਨਹਿਰ ਤੇ ਇਕਠੇ ਹੋ ਗਏ ਨਹਿਰ ਵਿਚ ਡੁਬੇ ਨੌਜਵਾਨਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ ਗਈ ਤੇ ਕੁਝ ਹੀ ਸਮੇਂ ਬਾਅਦ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਹਨ ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Comments are closed.

COMING SOON .....


Scroll To Top
11