Monday , 17 February 2020
Breaking News
You are here: Home » PUNJAB NEWS » ਸੇਵਾ ਸਿੰਘ ਸੀਕਰੀ ਬਣੇ ਬਲਾਕ ਕਾਂਗਰਸ ਫ਼ਗਵਾੜਾ (ਦਿਹਾਤੀ) ਦੇ ਮੀਤ ਪ੍ਰਧਾਨ

ਸੇਵਾ ਸਿੰਘ ਸੀਕਰੀ ਬਣੇ ਬਲਾਕ ਕਾਂਗਰਸ ਫ਼ਗਵਾੜਾ (ਦਿਹਾਤੀ) ਦੇ ਮੀਤ ਪ੍ਰਧਾਨ

ਫਗਵਾੜਾ 20 ਸਤੰਬਰ (ਕੁਨਾਲ ਸ਼ਰਮਾ ) ਬਲਾਕ ਕਾਂਗਰਸ ਫਗਵਾੜਾ (ਦਿਹਾਤੀ) ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੇਵਾ ਸਿੰਘ ਸੀਕਰੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਮੀਤ ਪ੍ਰਧਾਨ ਬਲਾਕ ਫਗਵਾੜਾ (ਦਿਹਾਤੀ) ਨਿਯੁਕਤ ਕੀਤਾ ਹੈ। ਸੇਵਾ ਸਿੰਘ ਸੀਕਰੀ ਨੂੰ ਨਿਯੁਕਤੀ ਪੱਤਰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਲੋਂ ਦਿੱਤਾ ਗਿਆ ਅਤੇ ਸਿਰੋਪਾ ਪਾ ਕੇ ਸਨਮਾਨਤ ਵੀ ਕੀਤਾ ਗਿਆ। ਉਹਨਾਂ ਨਵ ਨਿਯੁਕਤ ਅਹੁਦੇਦਾਰ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਫਗਵਾੜਾ ਵਿਧਾਨਸਭਾ ਦੀ ਹੋਣ ਵਾਲੀ ਜਿਮਨੀ ਚੋਣ ਦੀ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇ ਤਾਂ ਜੋ ਜਿਮਨੀ ਚੋਣ ਨੂੰ ਭਾਰੀ ਵੋਟਾਂ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਇਆ ਜਾ ਸਕੇ। ਇਸ ਮੌਕੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਵਿੱਕੀ ਵਾਲੀਆ ਰਾਣੀਪੁਰ, ਅੰਮ੍ਰਿਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ, ਸੇਵਾ ਸਿੰਘ, ਪਰਮਿੰਦਰ ਸਿੰਘ, ਦਿਲਬਾਗ ਸਿੰਘ, ਕਸ਼ਮੀਰ ਸਿੰਘ ਸਰਪੰਚ, ਗਿਆਨ ਸਿੰਘ, ਬਲਦੇਵ ਸਿੰਘ, ਮਹਾ ਸਿੰਘ, ਨਿਸ਼ਾਨ ਸਿੰਘ, ਗੁਰਮੁਖ ਸਿੰਘ, ਬਲਵੀਰ ਸਿੰਘ ਪੰਚ, ਰੇਸ਼ਮ ਕੌਰ ਪੰਚ, ਅਰਵਿੰਦਰ ਸਿੰਘ ਨੰਬਰਦਾਰ, ਜਗੀਰ ਸਿੰਘ, ਬਲਹਾਰ ਸਿੰਘ, ਢੇਰਾ ਸਿੰਘ ਆਦਿ ਹਾਜਰ ਸਨ।

Comments are closed.

COMING SOON .....


Scroll To Top
11