Thursday , 5 December 2019
Breaking News
You are here: Home » NATIONAL NEWS » ਸੇਵਾ ਮੁਕਤ ਜਸਟਿਸ ਘੋਸ਼ ਹੋਣਗੇ ਦੇਸ਼ ਦੇ ਪਹਿਲੇ ਲੋਕਪਾਲ

ਸੇਵਾ ਮੁਕਤ ਜਸਟਿਸ ਘੋਸ਼ ਹੋਣਗੇ ਦੇਸ਼ ਦੇ ਪਹਿਲੇ ਲੋਕਪਾਲ

ਅੱਜ ਹੋ ਸਕਦੈ ਅਧਿਕਾਰਕ ਤੌਰ ’ਤੇ ਐਲਾਨ

ਨਵੀਂ ਦਿਲੀ, 17 ਮਾਰਚ- ਸੁਪਰੀਮ ਕੋਰਟ ਦੇ ਸਾਬਕਾ ਜਜ ਪਿਨਾਕੀ ਚੰਦਰ ਘੋਸ਼ ਦਾ ਨਾਮ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਤੈਅ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਸੋਮਵਾਰ ਨੂੰ ਅਧਿਕਾਰਕ ਤੌਰ ‘ਤੇ ਇਸ ਦਾ ਐਲਾਨ ਕੀਤਾ ਜਾਵੇਗਾ। ਦੇਸ਼ ਦੇ ਪਹਿਲੇ ਲੋਕਪਾਲ ਦੀ ਜਿੰਮੇਵਾਰੀ ਸੰਭਾਲਨ ਦਾ ਨੋਟੀਫਿਕੇਸ਼ਨ ਅਗਲੇ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਨਾਂਅ ਐਤਵਾਰ ਨੂੰ ਇਸ ਅਹੁਦੇ ਲਈ ਪਾਸ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਰੰਜਨ ਗੋਗੋਈ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਦੀ ਚੋਣ ਕਮੇਟੀ ਨੇ ਉਨ੍ਹਾਂ ਦਾ ਨਾਂਅ ਤੈਅ ਕੀਤਾ ਅਤੇ ਸਿਫਾਰਸ਼ ਕੀਤੀ। ਹਾਲਾਂਕਿ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਇਸ ਕਮੇਟੀ ਦੇ ਹਿਸਾ ਹਨ, ਪਰ ਮਲਿਕਾਰਜੁਨ ਖੜਗੇ ਨੇ ਇਸ ਬੈਠਕ ਵਿਚ ਹਿਸਾ ਨਹੀਂ ਲਿਆ। ਸੁਪਰੀਮ ਕੋਰਟ ਨੇ ਹਾਲ ਹੀ ਵਿਚ ਸੇਵਾਮੁਕਤ ਜਜ ਡੀ.ਕੇ. ਜੈਨ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹੈ। ਸੀ.ਓ.ਏ. ਨੇ ਪਿਛਲੇ ਸਾਲ ਸੁਪਰੀਮ ਕੋਰਟ ਵਿਚ 10ਵੀਂ ਸਟੇਸਟ ਰਿਪੋਰਟ ਵਿਚ ਲੋਕਪਾਲ ਦੀ ਮੰਗ ਕੀਤੀ ਸੀ। ਸੀ.ਓ.ਏ. ਨੇ ਕਿਹਾ ਸੀ ਕਿ ਬੀ.ਸੀ.ਸੀ.ਆਈ. ਨੂੰ ਇਕ ਲੋਕਪਾਲ ਤੇ ਇਕ ਐਥਿਕਸ ਅਫਸਰ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਜਸਟਿਸ (ਸੇਵਾ–ਮੁਕਤ) ਪੀ.ਸੀ. ਘੋਸ਼ ਦਾ ਨਾਂਅ ਉਨ੍ਹਾਂ 10 ਵਿਅਕਤੀਆਂ ਵਿਚ ਸ਼ਾਮਿਲ ਸੀ, ਜਿਨ੍ਹਾਂ ਨੂੰ ‘ਲੋਕਪਾਲ ਖੋਜ ਕਮੇਟੀ‘ ਨੇ ਚੁਣਿਆ ਸੀ। ਸ੍ਰੀ ਘੋਸ਼ ਮਈ 2017 ‘ਚ ਸੁਪਰੀਮ ਕੋਰਟ ਤੋਂ ਸੇਵਾ–ਮੁਕਤ ਹੋਏ ਸਨ ਤੇ ਫਿਰ ਉਹ ਕੌਮੀ ਮਨੁਖੀ ਅਧਿਕਾਰ ਕਮਿਸ਼ਨ ਨਾਲ ਜੁੜ ਗਏ ਸਨ।ਜਸਟਿਸ ਘੋਸ਼ ਪਹਿਲਾਂ ਕਲਕਤਾ ਹਾਈ ਕੋਰਟ ਦੇ ਵੀ ਜਜ ਰਹਿ ਚੁਕੇ ਹਨ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਰਹੇ ਹਨ।
ਹੁਣ ਜੇ ਉਨ੍ਹਾਂ ਦੀ ਲੋਕਪਾਲ ਵਜੋਂ ਨਿਯੁਕਤੀ ਹੁੰਦੀ ਹੈ, ਤਾਂ ਇਹ ਲੋਕਪਾਲ ਕਾਨੂੰਨ ਲਾਗੂ ਹੋਣ ਦੇ ਪੰਜ ਸਾਲਾਂ ਪਿਛੋਂ ਹੋਵੇਗੀ ਕਿਉਂਕਿ ਲੋਕਪਾਲ ਐਕਟ 16 ਜਨਵਰੀ, 2014 ਨੂੰ ਅਧਿਸੂਚਿਤ ਹੋਇਆ ਸੀ। ਲੋਕਪਾਲ ਦੀ ਚੋਣ ਕਮੇਟੀ ਨੇ ਲੋਕਪਾਲ ਪ੍ਰਧਾਨ ਅਤੇ 8 ਮੈਂਬਰਾਂ ਦੇ ਨਾਂਅ ਫਾਈਨਲ ਕਰ ਲਏ ਹਨ, ਜਿਨ੍ਹਾਂ ’ਚ ਹਾਈ ਕੋਰਟ ਦੇ 4 ਸਾਬਕਾ ਜਜ, 4 ਆਈ.ਏ.ਐਸ. ਅਤੇ ਆਈ.ਪੀ. ਐਸ. ਅਤੇ ਹੋਰ ਸੇਵਾਵ ਦੇ ਸੇਵਾ ਮੁਕਤ ਅਧਿਕਰੀ ਸ਼ਾਮਿਲ ਹੋਣਗੇ।

Comments are closed.

COMING SOON .....


Scroll To Top
11