Tuesday , 23 October 2018
Breaking News
You are here: Home » ENTERTAINMENT » ਸੇਂਟ ਬਚਨਪੁਰੀ ਇੰਟਰਨੇਸ਼ਨਲ ਸਕੂਲ ਪੱਖੋ ਕਲਾਂ ਵਿਖੇ ਡਾਂਸ ਪ੍ਰਤਿਯੋਗਿਤਾ

ਸੇਂਟ ਬਚਨਪੁਰੀ ਇੰਟਰਨੇਸ਼ਨਲ ਸਕੂਲ ਪੱਖੋ ਕਲਾਂ ਵਿਖੇ ਡਾਂਸ ਪ੍ਰਤਿਯੋਗਿਤਾ

ਪੱਖੋ ਕਲਾਂ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸੇਂਟ ਬਚਨਪੁਰੀ ਇੰਟਰਨੇਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧਆਂ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਪਿਛਲੇ ਦਿਨੀਂ ਮਿਤੀ 10, 11 ਅਤੇ 12 ਅਕਤੂਬਰ ਨੂੰ ਸਕੂਲ ਵਿੱਚ ਡਾਂਸ ਪ੍ਰਤੀਯੋਗਤਾ ਕਰਵਾਈ ਗਈ। ਇਹ ਡਾਂਸ ਪ੍ਰਤੀਯੋਗਤਾ ਨਰਸਰੀ ਅਤੇ ਕੇ.ਜੀ ਕਲਾਸ ਦੇ ਬੱਚਿਆਂ ਦੀ ਕਰਵਾਈ ਗਈ ਸੀ।ਡਾਂਸ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਸੋਲੋ ਡਾਂਸ ਅਤੇ ਗਰੁੱਪ ਡਾਂਸ ਵਿੱਚ ਆਪਣੇ ਜੌਹਰ ਦਿਖਾਏ। ਛੋਟੇ-ਛੋਟੇ ਬੱਚਿਆਂ ਨੇ ਬਹੁਤ ਹੀ ਵਧਿਆ ਪ੍ਰਦਰਸ਼ਨ ਕੀਤਾ ਅਤੇ ਬੱਚਿਆਂ ਨੇ ਬਹੁਤ ਮਜ਼ਾ ਕੀਤਾ। ਇਸ ਪ੍ਰਤੀਯੋਗਤਾ ਦੀ ਤਿਆਰੀ ਸਕੂਲ ਦੇ ਅਧਿਆਪਕਾਂ ਵੱਲੋਂ ਆਪ ਕਰਵਾਈ ਗਈ।
ਅੰਤ ਵਿੱਚ ਡਾਇਰੈਕਟਰ ਸੁਰਭੀ ਅਰੋੜਾ ਜੀ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧਆਂ ਸਕੂਲ ਵਿੱਚ ਕਰਵਾਉਣ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ।

Comments are closed.

COMING SOON .....


Scroll To Top
11