Monday , 23 September 2019
Breaking News
You are here: Home » Editororial Page » ਸੂਬੇ ‘ਚ ਵਿਕ ਰਿਹਾ ਸ਼ਰੇਆਮ ਚਿੱਟਾ ਜ਼ਹਿਰ-ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਗੂੜ੍ਹੀ ਨੀਂਦ ‘ਚ ਸੁੱਤੇ

ਸੂਬੇ ‘ਚ ਵਿਕ ਰਿਹਾ ਸ਼ਰੇਆਮ ਚਿੱਟਾ ਜ਼ਹਿਰ-ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਗੂੜ੍ਹੀ ਨੀਂਦ ‘ਚ ਸੁੱਤੇ

ਦਿਨ-ਬ-ਦਿਨ ਵੱਧ ਰਹੀ ਬੇਇਮਾਨੀ ਨੇ ਸੂਬੇ ਅੰਦਰ ਆਪਣੇ ਪੈਰ ਇਸ ਕਦਰ ਪਸਾਰ ਲਏ ਹਨ ਕਿ ਬੇਇਮਾਨੀ ਅਤੇ ਲਾਲਚੀ ਸੁਭਾਅ ਦੇ ਲੋਕਾਂ ਵਲੋ ਬਿਨਾਂ ਕਿਸੇ ਡਰ ਦੇ ਬੇਖ਼ੌਫ਼ ਹੋ ਕੇ ਪੈਸੇ ਦੇ ਲਾਲਚ ਵਿਚ ਆਮ ਜਨਤਾ ਅਤੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੀ ਆਪਣੀਆਂ ਅੱਖਾਂ ਇਸ ਮਸਲੇ ਤੇ ਬੰਦ ਕਰੀ ਬੈਠਾ ਗ਼ੌਰਤਲਬ ਹੈ ਕਿ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਵਿੱਚ ਕਿਸੇ ਸਮੇਂ ਦੁੱਧ ਦੀਆਂ ਨਦੀਆਂ ਵਗਦੀਆਂ ਸਨ ਪਰ ਅੱਜ ਜਦੋਂ ਕਿ ਇਹ ਦੁੱਧ ਦੀਆਂ ਨਦੀਆਂ ਨਸ਼ਿਆਂ ਦੀਆਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲੱਖਾਂ ਦਾਅਵੇਆ ਦੇ ਬਾਵਜੂਦ ਵੀ ਪੰਜਾਬ ਵਿੱਚ ਨਸ਼ਾ ਵਿਕ ਰਿਹਾ ਚਾਹੇ ਉਸ ਵਿੱਚ ਪੁਲਿਸ ਪ੍ਰਸ਼ਾਸਨ ਦੀ ਨਾਲਾਇਕੀ ਮੰਨੀ ਜਾਵੇ ਜਾਂ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਹਨ ਪਰ ਜਦੋਂ ਕਿ ਪੰਜਾਬ ਨਸ਼ੇ ਦੀ ਚਪੇਟ ਵਿੱਚੋਂ ਹਾਲੇ ਬਾਹਰ ਨਹੀਂ ਸੀ ਨਿਕਲ ਪਾਇਆ ਇਕ ਨਵੇਂ ਜ਼ਹਿਰ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਹਨੇਰਾ ਪਾਉਣ ਲਈ ਜਨਮ ਲੈ ਲਿਆ ਅਤੇ ਇਹ ਜ਼ਹਿਰ ਹੈ ਨਕਲੀ ਦੁੱਧ,ਘੀ ਅਤੇ ਪਨੀਰ ਜੋਂ ਕਿ ਕੁਝ ਸਵਾਰਥੀ ਲੋਕਾਂ ਵਲੋ ਪੈਸੇਆਂ ਦੇ ਲਾਲਚ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਇਹ ਨਕਲੀ ਦੁੱਧ ਵੱਖ ਵੱਖ ਤਰੀਕਿਆਂ ਨਾਲ ਸ਼ਰਫ਼ ਤੋਂ ਅਤੇ ਹੋਰਨਾਂ ਹਾਨੀਕਾਰਕ ਕੈਮੀਕਲ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਉਹ ਬਜ਼ਾਰ ਵਿੱਚ ਵੰਡ ਦਿੱਤਾ ਜਾਂਦਾ ਹੈ ਦੁੱਧ ਹਰ ਮਨੁੱਖ ਵਲੋਂ ਵਰਤੀ ਜਾਂਦੀ ਰੋਜ਼ਾਨਾ ਦੀ ਜ਼ਰੂਰਤ ਵਿੱਚੋਂ ਇੱਕ ਹੈ ਅਤੇ ਛੋਟਿਆਂ ਬੱਚਿਆਂ ਦੀ ਭੁਖ ਮਿਟਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਪਰ ਇਹਨਾਂ ਲਾਲਚੀ ਸੁਭਾਅ ਦੇ ਲੋਕਾਂ ਨੂੰ ਸਿਵਾਏ ਪੈਸੇ ਦੇ ਹੋਰ ਕੁਝ ਨਜ਼ਰ ਨਹੀਂ ਆਉਂਦਾ ਪਰ ਇਥੇ ਇਸ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਸਰਕਾਰ ਅਤੇ ਸਿਹਤ ਵਿਭਾਗ ਇਹਨਾਂ ਚਿੱਟੇ ਜ਼ਹਿਰ ਦੇ ਵਪਾਰੀਆਂ ਤੇ ਸ਼ਿਕੰਜਾ ਕਿਉਂ ਨਹੀਂ ਕਸਦੇ ਹਨ ਜੇਕਰ ਕਿਤੇ ਛਾਪਾਮਾਰੀ ਦੌਰਾਨ ਸੈਂਪਲ ਭਰੇ ਜਾਂਦੇ ਹਨ ਤਾਂ ਉਹ ਦੁਕਾਨ ਸੀਲ ਕਿਉਂ ਨਹੀਂ ਹੁੰਦੀ ਇਥੇ ਅਜਿਹੀਆਂ ਸੈਂਕੜੇ ਪਹੇਲੀਆਂ ਵਿਚ ਪੰਜਾਬ ਦੇ ਭੋਲੇ ਭਾਲੇ ਲੋਕ ਉਲਝੇ ਹੋਏ ਹਨ।

Comments are closed.

COMING SOON .....


Scroll To Top
11