Wednesday , 22 January 2020
Breaking News
You are here: Home » NATIONAL NEWS » ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ – ਮੁੱਖ ਮੰਤਰੀ

ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਬੇਨਿਯਮੀਆਂ ‘ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫੋਟੋ ਲਗਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਹ ਪਤਾ ਲਗ ਸਕੇ ਕਿ ਉਨਾਂ ਦਾ ਅਸਲ ਅਧਿਆਪਕ ਉਨਾਂ ਨੂੰ ਪੜਾ ਰਿਹਾ ਹੈ ਜਾਂ ਕੋਈ ਹੋਰ ਵਿਅਕਤੀ। ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਜੀਂਦ ਵਿਚ ਆਯੋਜਿਤ ਇਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਦਿੱਤੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈ ਆਸਾਮੀਆਂ ਨੂੰ ਭਰਨ ਲਈ ਤੇਜੀ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਲਗਭਗ 35,000 ਆਸਾਮੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸਾਰੇ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਮਹੁੱਇਆ ਨਹੀਂ ਕਰਵਾਈ ਜਾ ਸਕਦੀ, ਲੇਕਿਨ ਹਰ ਨੌਜੁਆਨ ਨੂੰ ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਹੋ ਸਕੇ, ਇਸ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਕੰਪਨੀਆਂ ਵੱਲੋਂ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਲਈ ਵੱਡੀ ਪੂੰਜੀ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਦੀ ਕੋਈ ਕਮੀ ਨਹੀਂ ਰਹੇਗੀ। ਰੁਜ਼ਗਾਰ ਤੇ ਸਵੈਰੁਜ਼ਗਾਰ ਮਹੁੱਇਆ ਕਰਵਾਉਣ ਲਈ ਕੇਂਦਰ ਤੇ ਰਾਜ ਸਰਕਾਰ ਵੱਲੋਂ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਹਨ। ਲੋਕਾਂ ਨੂੰ ਇੰਨਾਂ ਯੋਜਨਾਵਾਂ ਦਾ ਭਰਪੂਰ ਲਾਭ ਚੁੱਕਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਦਾ ਬਰਾਬਰ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿੰਨਾਂ ਹਲਕਿਆਂ ਵਿਚ ਭਾਜਪਾ ਦਾ ਵਿਧਾਇਕ ਨਹੀਂ ਹੈ, ਉਨਾਂ ਹਲਕਿਆਂ ਵਿਚ ਵੀ ਵਿਕਾਸ ਕੰਮਾਂ ਲਈ ਬਰਾਬਰ ਪੈਸਾ ਮਹੁੱਇਆ ਕਰਵਾਇਆ ਗਿਆ ਹੈ। ਸੂਬੇ ਦਾ ਅਜਿਹਾ ਕੋਈ ਹਲਕਾ ਨਹੀਂ, ਜਿੱਥੇ 150 ਤੋਂ 200 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਮਹੁੱਇਆ ਨਹੀਂ ਕਰਵਾਈ ਗਈ ਹੈ। ਉਨਾਂ ਕਿਹਾ ਕਿ ਜਿਲਾ ਜੀਂਦ ਵਿਚ ਵੀ 200 ਕਰੋੜ ਰੁਪਏ ਦੀ ਰਕਮ ਨਾਲ ਕਈ ਵਿਕਾਸ ਪਰਿਯੋਜਨਾਵਾਂ ਪੂਰੀਆਂ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਵਿਕਾਸ ਦੇ ਸਿਲਸਿਲੇ ਨੂੰ ਰੁੱਕਣ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਚੋਣ ਤੋਂ ਪਹਿਲਾਂ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਬਰਾਬਰ ਵਿਕਾਸ ਕਰਵਾਉਣ ਦਾ ਜੋ ਵਾਅਦਾ ਜਨਤਾ ਤੋਂ ਕੀਤਾ ਸੀ, ਉਸ ਵਾਅਦੇ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਨਾਲ ਸੰਤੁਸ਼ਟੀ ਵੀ ਪ੍ਰਾਪਤ ਹੋਈ ਹੈ। ਭਵਿੱਚ ਵਿਚ ਵੀ ਸੂਬੇ ਵਿਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ Îਕਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਕੈਂਸਰ ਦੀ ਬਿਮਾਰੀ ਦੀ ਤਰਾਂ ਤੇਜੀ ਨਾਲ ਫੈਲ ਰਿਹਾ ਸੀ, ਜੋ ਸੂਬੇ ਦੇ ਵਿਕਾਸ ਵਿਚ ਸੱਭ ਤੋਂ ਵੱਡਾ ਰੋੜਾ ਬਣਿਆ ਹੋਇਆ ਸੀ। ਇਸ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਹਨ। ਕੁਝ ਹਦ ਤਕ ਇਸ ਨੂੰ ਰੋਕਣ ਵਿਚ ਵੀ ਸਫਲਤਾ ਹਾਸਲ ਹੋਈ ਹੈ, ਲੇਕਿਨ ਅਜੇ ਪੂਰੀ ਤਰਾਂ ਨਾਲ ਖਤਮ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਹਰ ਹਾਲ ਵਿਚ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਜਨਤਾ ਨੂੰ ਸੁਸ਼ਾਸਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਭ੍ਰਿਸ਼ਟਾਚਾਰ ਨੂੰ ਬਹੁਤ ਵੱਧਾ ਦਿੱਤਾ ਸੀ। ਇੱਥੇ ਤਕ ਕੀ ਵਿਰੋਧੀ ਪਾਰਟੀਆਂ ਦੇ ਨੇਤਾ ਅਪਰਾਧੀਆਂ ਤਕ ਨੂੰ ਸਰੰਖਣ ਪ੍ਰਦਾਨ ਕਰ ਰਹੇ ਸਨ, ਉਨਾਂ ਦੇ ਘਰ ਜਾ ਕੇ ਚਾਹ ਤਕ ਪੀਤੀ ਜਾਂਦੀ ਸੀ। ਉਨਾਂ ਇਹ ਵੀ ਕਿਹਾ ਕਿ ਕੁਝ ਸਾਲ ਪਹਿਲਾਂ ਤਕ ਸੂਬੇ ਦੇ ਸਕੂਲਾਂ ਵਿਚ ਅਧਿਆਪਕ ਦੂਜੇ ਕਿਸੇ ਵਿਅਕਤੀ ਨੂੰ 15,000-20000 ਰੁਪਏ ਦੇ ਕੇ ਬੱਚਿਆਂ ਨੂੰ ਪੜਣ ਲਈ ਭੇਜ ਦਿੰਦੇ ਸਨ ਅਤੇ ਖੁਦ ਆਪਣਾ ਘਰ ਦਾ ਕੰਮ ਕਰਦੇ ਸਨ। ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਸੂਬੇ ਦੇ ਹਰੇਕ ਵਰਗ ਦੀ ਭਲਾਈ ਲਈ ਭਲਾਈ ਯੋਜਨਾਵਾਂ ਲਾਗੂ ਕਰਨ ਦਾ ਕੰਮ ਕੀਤਾ ਹੈ। ਹੁਣ ਤਕ ਸਰਕਾਰ ਵੱਲੋਂ ਜੋ ਵੀ ਫੈਸਲੇ ਕੀਤੇ ਗਏ ਹਨ, ਉਹ ਸਾਰੇ ਸਮਾਜਿਕ ਦੀ ਭਲਾਈ ਵਿਚ ਕੀਤੇ ਹਨ। ਉਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਪਰਚੀ ਸਿਸਟਮ ਨੂੰ ਜੜੋਂ ਖਤਮ ਕਰ ਦਿੱਤਾ ਗਿਆ ਹੈ। ਅੱਜ ਸੂਬੇ ਵਿਚ ਮੈਰਿਟ ਆਧਾਰ ‘ਤੇ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਇਹ ਕਿਹਾ ਕਿ ਸੂਬੇ ਦੇ ਹਰ ਘਰ ਵਿਚ ਨੌਕਰੀ ਮਹੁੱਇਆ ਕਰਵਾਉਣ ਲਈ ਵੀ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਜਿਸ ਘਰ ਵਿਚ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ‘ਤੇ ਨਹੀਂ ਹੈ, ਉਸ ਪਰਿਵਾਰ ਦੇ ਨੌਜੁਆਨ ਨੂੰ 5 ਫੀਸਦੀ ਨੰਬਰ ਵਾਧੂ ਦਿੱਤੇ ਜਾਣਗੇ ਤਾਂ ਜੋ ਸਾਰੇ ਲੋਕਾਂ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਮਿਲ ਸਕਣ। ਗਰੁਪ ਸੀ ਅਤੇ ਡੀ ਦੀ ਸਰਕਾਰੀ ਨੌਕਰੀਆਂ ਵਿਚ ਇੰਟਰਵਿਊ ਪੂਰੀ ਤਰਾਂ ਖਤਮ ਕਰ ਦਿੱਤਾ ਗਿਆ ਹੈ। ਅਜਿਹੇ ਕਰਨ ਦੇ ਪਿੱਛੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣਾ ਹੈ। ਉਨਾਂ ਨੇ ਆਪਣੇ ਸੰਬੋਧਨ ਦੌਰਾਨ ਹਾਜਿਰ ਲੋਕਾਂ ਤੋਂ ਪੁੱਛਿਆ ਕੀ ਕਿ ਇਹ ਫੈਸਲਾ ਸਹੀ ਹੈ, ਇਸ ‘ਤੇ ਲੋਕਾਂ ਨੇ ਦੋਵਾਂ ਹੱਥ ਚੁੱਕੇ ਸੂਬਾ ਸਰਕਾਰ ਦੇ ਇਸ ਫੈਸਲੇ ‘ਤੇ ਆਪਣੀ ਸਹਿਮਤੀ ਦੀ ਮੋਹਰ ਲਗਾਈ। ਇਸ ਤਰਾਂ ਨਾਲ ਉਨਾਂ ਨੇ ਕਈ ਹੋਰ ਫੈਸਲਿਆਂ ‘ਤੇ ਵੀ ਜਨਤਾ ਦੇ ਰਾਏ ਮੰਗੀ। ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਤੇ ਸੂਬੇ ਨੂੰ ਵਿਕਾਸ ਕਰਨ ਲਈ ਉਸ ਨੂੰ ਆਪਣਾ ਲਿੰਗਾਨੁਪਾਤ ਸੰਤੁਲਿਤ ਰੱਖਣਾ ਬਹੁਤ ਲਾਜਿਮੀ ਹੁੰਦਾ ਹੈ, ਵਰਨਾ ਸਮਾਜ ਵਿਚ ਅਨੇਕ ਕਮੀਆਂ ਪੈਦਾ ਹੋ ਜਾਂਦੀ ਹੈ, ਜੋ ਵਿਕਾਸ ਵਿਚ ਰੋੜਾ ਬਣ ਜਾਂਦੀ ਹੈ। ਸੂਬੇ ਦੇ ਲਿੰਗਾਨੁਪਾਤ ਨੂੰ ਸੰਤੁਲਨ ਬਣਾਉਣ ਲਈ ਸਰਕਾਰ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਨਤੀਜੇ ਵੱਜੋਂ ਲੜਕੀਆਂ ਦੇ ਪ੍ਰਤੀ ਲੋਕਾਂ ਦੀ ਸੋਚ ਵਿਚ ਵੱਡਾ ਹਾਂ-ਪੱਖੀ ਬਦਲਾਅ ਆਇਆ ਹੈ, ਅੱਜ ਤੋਂ ਕੁਝ ਸਾਲ ਪਹਿਲਾਂ ਸੂਬੇ ਦਾ ਲਿੰਗਾਨੁਪਾਤ 1000 ਪੁਰਖਾਂ ‘ਤੇ 825 ਦਾ ਸੀ, ਅੱਜ ਇਹ 1000 ਪੁਰਖਾਂ ‘ਤੇ 914 ਮਹਿਲਾਵਾਂ ਦਾ ਹੋ ਗਿਆ ਹੈ। ਉਨਾਂ ਕਿਹਾ ਕਿ ਜਿਸ ਗਤੀ ਨਾਲ ਲਿੰਗਾਨੁਪਾਤ ਸੰਤੁਲਿਤ ਹੋ ਜਾਵੇਗਾ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਦਾ ਬਰਾਬਰ ਵਿਕਾਸ ਹੋ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਵਿਕਾਸ ਪਰਿਯੋਜਨਾਵਾਂ ਦੇ ਨਿਰਮਾਣ ਕੰਮਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵਿਕਾਸ ਪਰਿਯੋਜਨਾਵਾਂ ‘ਤੇ ਨਿਗਰਾਨੀ ਰੱਖ ਕੇ ਕਰੋੜਾਂ ਰੁਪਏ ਦੀ ਰਕਮ ਦੀ ਬੱਚਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮਹਿਲਾ ਸਿਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਸਥਾਪਿਤ ਕਰਵਾਏ ਜਾ ਰਹੇ ਹਨ। ਹੁਣ ਤਕ ਸੂਬੇ ਵਿਚ 21 ਕਾਲਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਅਤੇ 29 ਅਜਿਹੀ ਥਾਂਵਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਜਿੱਥੇ ਕਾਲਜਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਲਗਭਗ 25.22 ਕਰੋੜ ਰੁਪਏ ਦੀ ਚਾਰ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 128.84 ਕਰੋੜ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖੇ।

Comments are closed.

COMING SOON .....


Scroll To Top
11