Sunday , 15 December 2019
Breaking News
You are here: Home » BUSINESS NEWS » ਸੂਬਾ ਸਰਕਾਰ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ : ਮਲੂਕਾ

ਸੂਬਾ ਸਰਕਾਰ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ : ਮਲੂਕਾ

ਭਗਤਾ ਭਾਈ ਕਾ, 11 ਅਕਤੂਬਰ (ਸਵਰਨ ਸਿੰਘ ਭਗਤਾ)- ਸੈਲਰ ਮਾਲਕਾਂ ਅਤੇ ਸੂਬਾ ਸਰਕਾਰ ਵਿੱਚਕਾਰ ਝੋਨੇ ਨੂੰ ਸਟੋਰ ਅਤੇ ਲਿਫਟਿੰਗ ਨੂੰ ਲੈਕੇ ਕੋਈ ਕਰਾਰ ਨਾ ਹੋਣ ਅਤੇ ਦਿਨੋ ਦਿਨ ਵੱਧ ਰਹੀ ਤਲਖੀ ਦੇ ਗੰਭੀਰ ਨਤੀਜੇ ਹੋਣਗੇ ਜਿੰਨਾ ਦਾ ਸਿੱਧੇ ਤੌਰ ਤੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤਾ ਗਿਆ। ਮਲੂਕਾ ਨੇ ਕਿਹਾ ਕਿ ਕਿਸ਼ਾਨ ਭਾਰੀ ਮੁਸਕਲਾਂ ਨਾਲ ਕਈ ਮਹੀਨਿਆਂ ਦੀ ਮਿਹਨਤ ਨਾਲ ਫਸਲ ਤਿਆਰ ਕਰਦਾ ਹੈ ਤੇ ਤਿਆਰ ਫਸਲ ਨੂੰ ਸਮੇਂ ਸਿਰ ਵੇਚਕੇ ਉਸ ਨੇ ਆਪਣੀਆਂ ਜਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ । ਮਲੂਕਾ ਨੇ ਦੋਸ਼ ਲਗਾਏ ਕਿ ਸੂਬਾ ਸਰਕਾਰ ਕਿਸਾਨਾਂ ਦੀ ਫਸਲ ਦੀ ਖਰੀਦ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀ ਹੈ । ਮਲੂਕਾ ਨੇ ਕਿਹਾ ਕਿ ਨਰਮੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਵਪਾਰੀਆਂ ਰਾਹੀਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਝੋਨੇ ਦੀ ਖਰੀਦ ਲਈ ਵੀ ਸਰਕਾਰ ਵੱਲੋਂ ਢੁਕਵੇਂ ਇੰਤਜਾਮ ਨਹੀ ਕੀਤੇ । ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੈਲਰ ਮਾਲਕਾਂ ਤੇ ਕਈ ਤਰ੍ਹਾਂ ਦੀਆਂ ਨਾ ਮੰਨਣਯੋਗ ਸਰਤਾਂ ਲਗਾ ਦਿੱਤੀਆਂ, ਜਿਸ ਕਾਰਨ ਸਰਕਾਰ ਅਤੇ ਸੈਲਰ ਮਾਲਕਾਂ ਵਿੱਚਕਾਰ ਝੋਨੇ ਦੀ ਲਿਫਟਿੰਗ ਤੇ ਸਟੋਰ ਕਰਨ ਸਬੰਧੀ ਐਗਰੀਮੈਂਟ ਸਿਰੇ ਨਹੀ ਚੜ ਰਿਹਾ ਹੈ । ਉਨ•ਾਂ ਨੇ ਕਿਹਾ ਕਿ ਜੇਕਰ ਜਲਦ ਹੀ ਕੋਈ ਸਮਝੌਤਾ ਨਾ ਹੋਇਆ ਤਾਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਜਾਣਗੇ, ਜਿਸ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵਧੇਗੀ। ਉਨ•ਾਂ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਸੈਲਰ ਮਾਲਕਾਂ ਨਾਲ ਆਪਣਾ ਸਮਝੋਤਾ ਸਿਰੇ ਚੜਾਵੇ ਨਹੀ ਤਾਂ ਸਰਕਾਰ ਦੀ ਇਸ ਨਾਕਾਮੀ ਦੇ ਗੰਭੀਰ ਨਤੀਜੇ ਨਿਕਲਣਗੇ ਜਿਸ ਨਾਲ ਮੰਡੀਆਂ ਵਿੱਚ ਕਿਸਾਨਾਂ ਨੂੰ ਰੁਲਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਉਨਾਂ ਨਾਲ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਗਰੇਵਾਲ, ਮਨਜੀਤ ਸਿੰਘ ਧੁੰਨਾ, ਰਾਕੇਸ ਗੋਇਲ ਭਗਤਾ, ਮੇਵਾ ਸਿੰਘ ਮਾਨ, ਜਗਮੋਹਨ ਲਾਲ ਭਗਤਾ, ਹਰਜੀਤ ਮਲੂਕਾ, ਚਤਰ ਸਿੰਘ ਗੁਡ, ਰਤਨ ਸ਼ਰਮਾਂ ਮਲੂਕਾ, ਸੁਖਜਿੰਦਰ ਖਾਨਦਾਨ ਆਦਿ ਹਾਜਰ ਸਨ।

Comments are closed.

COMING SOON .....


Scroll To Top
11