Friday , 6 December 2019
Breaking News
You are here: Home » NATIONAL NEWS » ਸੁਸ਼ਮਾ ਸਵਰਾਜ ਪੰਜ ਤੱਤਾਂ ‘ਚ ਵਿਲੀਨ

ਸੁਸ਼ਮਾ ਸਵਰਾਜ ਪੰਜ ਤੱਤਾਂ ‘ਚ ਵਿਲੀਨ

ਬੇਟੀ ਬਾਂਸੁਰੀ ਨੇ ਅੰਤਿਮ ਰਸਮਾਂ ਕੀਤੀਆਂ ਪੂਰੀਆਂ

ਨਵੀਂ ਦਿੱਲੀ, 7 ਅਗਸਤ- ਭਾਰਤੀ ਜਨਤਾ ਪਾਰਟੀ ਦੀ ਕੱਦਾਵਾਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਲੋਧੀ ਰੋਡ ਸਥਿਤ ਇਲੈਕਟ੍ਰਿਕ ਸ਼ਮਸ਼ਾਨ ਘਾਟ ਵਿੱਚ ਰਾਜਕੀ ਸਨਮਾਨ ਨਾਲ ਕੀਤਾ ਗਿਆ। ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਨੇ ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਨਿਭਾਈ। ਉਨ੍ਹਾਂ ਨਾਲ ਪਿਤਾ ਸਵਰਾਜ ਕੌਸ਼ਲ ਵੀ ਮੌਜੂਦ ਸਨ। ਹਿੰਦੂ ਰੀਤੀ ਰਿਵਾਜਾਂ ਮੁਤਾਬਕ ਸੁਸ਼ਮਾ ਸਵਰਾਜ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਸੀ। ਸੁਸ਼ਮਾ ਦੇ ਪਤੀ ਅਤੇ ਧੀ ਨੇ ਸਲਾਮੀ ਕਰ ਦੇ ਉਨ੍ਹਾਂ ਨੂੰ ਵਿਦਾਈ ਦਿੱਤੀ। ਸੁਸ਼ਮਾ ਸਵਰਾਜ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਸਮੇਤ ਸਰਕਾਰ ਦੇ ਕਈ ਵੱਡੇ ਨੇਤਾ ਪਹੁੰਚੇ। ਬੀ.ਜੇ.ਪੀ. ਦਫ਼ਤਰ ਵਿੱਚੋਂ ਬਾਹਰ ਲਿਜਾਂਦੇ ਹੋਏ ਰਾਜਨਾਥ ਸਿੰਘ, ਜੇ.ਪੀ. ਨੱਡਾ, ਰਵੀਸ਼ੰਕਰ ਪ੍ਰਸ਼ਾਦ, ਪੀਯੂਸ਼ ਗੋਇਲ ਨੇ ਸੁਸ਼ਮਾ ਦੀ ਅਰਥੀ ਨੂੰ ਮੋਢਾ ਦਿੱਤਾ। ਇਨ੍ਹਾਂ ਦੇ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਲਾਲ ਕ੍ਰਿਸ਼ਨ ਅਡਵਾਨੀ ਸਮਿਰਤੀ ਈਰਾਨੀ, ਭਗਵੰਤ ਮਾਨ, ਮਨੀਸ਼ ਸਿਸੋਦੀਆ, ਸ਼ਰਦ ਯਾਦਵ, ਅਸ਼ੋਕ ਗਹਿਲੋਤ, ਬਿਪਲਬ ਦੇਵ, ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤੀ ਸਵਰਾਜ ਕੌਸ਼ਲ ਅਤੇ ਇੱਕ ਧੀ ਬਾਂਸੁਰੀ ਸਵਰਾਜ ਹੈ। ਉਨ੍ਹਾਂ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਪਣਾ ਆਖਰੀ ਸਾਹ ਲਿਆ। ਉਹ 67 ਸਾਲ ਦੀ ਸੀ। ਇਸ ਮੌਕੇ ਭਾਜਪਾ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ ਹੋਏ ਹਨ। ਸੁਸ਼ਮਾ ਦੇ ਦਿਹਾਂਤ ‘ਤੇ ਦੇਸ਼ ਅਤੇ ਦੁਨੀਆ ਦੇ ਵੱਡੇ ਨੇਤਾਵਾਂ ਨੇ ਦੁੱਖ ਜ਼ਾਹਰ ਕੀਤਾ।

Comments are closed.

COMING SOON .....


Scroll To Top
11