Thursday , 27 June 2019
Breaking News
You are here: Home » INTERNATIONAL NEWS » ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਸੁਸ਼ਮਾ ਸਵਰਾਜ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਤਾਸ਼ਕੰਦ, 5 ਅਗਸਤ- ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਾਕਤ ਮੀਰਜ਼ਿਓਜੇਵ ਨਾਲ ਮੁਲਾਕਾਤ ਕੀਤੀ।ਉਨ੍ਹਾਂ ਸਾਰੇ ਖੇਤਰਾਂ ‘ਚ ਦੋ-ਪਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।ਜਿਸ ਵਿਚ ਵਪਾਰ ਤੇ ਅਰਥਵਿਵਸਥਾ, ਰਖਿਆ ਤੇ ਸੁਰਖਿਆ, ਸਿਹਤ ਦੇਖਭਾਲ, ਸੂਚਨਾ ਤਕਨੀਕ, ਖੇਤੀਬਾੜੀ ਤੇ ਪਸ਼ੂ ਪਾਲਣ, ਸੈਰ-ਸਪਾਟਾ ਤੇ ਸੰਸਕ੍ਰਿਤੀ ਵਰਗੇ ਖੇਤਰਾਂ ’ਚ ਸਾਰਥਕ ’ਤੇ ਚਰਚਾ ਕੀਤੀ ਗਈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਥਿਤ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਮਾਰਕ ’ਤੇ ਵੀ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿਟਰ ’ਤੇ ਟਵੀਟ ਕਰ ਕੇ ਕਿਹਾ, ‘‘ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਾਸ਼ਕੰਦ ਵਿਚ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਸਮਾਰਕ ’ਤੇ ਗਏ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਸੁਤੰਤਰਤਾ ਸੈਨਾਨੀ ਲਾਲ ਬਹਾਦਰ ਸ਼ਾਸਤਰੀ ਦਾ 1966 ਵਿਚ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।ਉਸ ਸਮੇਂ ਉਨ੍ਹਾਂ ਦੀ ਉਮਰ 61 ਸਾਲ ਸੀ।ਸਵਰਾਜ ਮਰਹੂਮ ਸ਼ਾਸਤਰੀ ਜੀ ਦੀ ਕਾਂਸੇ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਯਾਕੋਵ ਸ਼ਪਿਰੀ ਨੂੰ ਵੀ ਮਿਲੀ।ਰਵੀਸ਼ ਕੁਮਾਰ ਨੇ ਲੜੀਵਾਰ ਕੀਤੇ ਗਏ ਟਵੀਟ ’ਤੇ ਵੀਡੀਓ ਵੀ ਪੋਸਟ ਕੀਤੀਆਂ ਹਨ, ਜਿਸ ਵਿਚ ਸਵਰਾਜ ਆਮ ਲੋਕਾਂ ਖਾਸ ਕਰ ਕੇ ‘ਇਚਕ ਦਾਨਾ, ਬਿਚਕ ਦਾਨਾ’ ਗਾਣੇ ’ਤੇ ਥਿਰਕਦੀ ਹੋਈ ਇਕ ਬਜ਼ੁਰਗ ਮਹਿਲਾ ਨਾਲ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਬਾਲੀਵੁਡ ਦੀ ਕੋਈ ਸੀਮਾ ਨਹੀਂ ਹੈ।ਦਸਣਯੋਗ ਹੈ ਕਿ ਸੁਸ਼ਮਾ ਸਵਰਾਜ ਮਧ ਏਸ਼ੀਆ ਵਿਚ ਰਣਨੀਤਕ ਸਾਂਝੇਦਾਰਾਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਕਜ਼ਾਖਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੇ ਦੌਰੇ ’ਤੇ ਹੈ।

Comments are closed.

COMING SOON .....


Scroll To Top
11