Wednesday , 20 September 2017
Breaking News
You are here: Home » ENTERTAINMENT » ਸੁਰੀਲੀ ਤੇ ਬੁ¦ਦ ਅਵਾਜ਼ ਨਾਲ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਪੰਜਾਬੀ ਲੋਕ ਗਾਇਕ ਸੰਦੀਪ ਸਿੰਘ ਸਿੱਧੂ

ਸੁਰੀਲੀ ਤੇ ਬੁ¦ਦ ਅਵਾਜ਼ ਨਾਲ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਪੰਜਾਬੀ ਲੋਕ ਗਾਇਕ ਸੰਦੀਪ ਸਿੰਘ ਸਿੱਧੂ

ਕੁਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੁੰਦੇਹਨ , ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਗਾਇਕ ਸੰਦੀਪ ਸਿੰਘ ਸਿੱਧੂ। ਮਿਤੀ 3 ਅਗਸਤ 1987 ਨੂੰ ਪਿੰਡ ਕੈਰੋ ਜਿਲ੍ਹਾਂ ਬਰਨਾਲਾ ਵਿੱਚ ਪਿਤਾ ਗੁਰਮੇਲ ਸਿੰਘ ਦੇ ਘਰ ਮਾਤਾ ਰਵਿੰਦਰ ਕੌਰ ਦੇ ਕੁੱਖੋ ਜਨਮ ਲਿਆਂ। ਸਿੱਖਿਆ ਬਾਰਵੀਂ ਪ੍ਰਾਪਤ ਕਰਨ ਤੱਕ ਕਿਸੇ ਨੂੰ ਕੀ ਪਤਾ ਸੀ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕ ਲਵਜੀਤ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਇੱਕ ਦਿਨ ਵਿਰਾਸਤ ਮੇਲੇ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਸੰਦੀਪ ਸਿੰਘ ਸਿੱਧੂ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਸੰਦੀਪ ਸਿੰਘ ਸਿੱਧੂ ਨੇ ਅੱਜ ਤੱਕ ਗਾਇਕ ਲਵਜੀਤ, ਵੀਰ ਦਵਿੰਦਰ,ਗੋਰਾ ਚੱਕ ਵਾਲਾ, ਲਵਲੀ ਨਿਰਮਾਣ ਵਰਗੇ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ। ਅੱਜ ਕੱਲ ਗਾਇਕ ਸੰਦੀਪ ਸਿੰਘ ਸਿੱਧੂ ਆਪਣੀ ਪਤਨੀ ਰੁਪਿੰਦਰ ਕੌਰ ਤੇ ਬੇਟੇ ਹਰਮਨਪ੍ਰੀਤ ਨਾਲ ਆਪਣੇ ਪਿੰਡ ਵਿੱਚ ਜਿੰਦਗੀ ਦੇ ਹਸੀਨ ਪਲ ਗੁਜ਼ਾਰ ਰਿਹਾ ਹੈ।

Comments are closed.

COMING SOON .....
Scroll To Top
11