Tuesday , 18 June 2019
Breaking News
You are here: Home » ENTERTAINMENT » ਸੁਰਾਂ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ-ਕੀ ਬੋਰਡ ਪਲੇਅਰ-ਗਗਨਦੀਪ ਸਿੰਘ

ਸੁਰਾਂ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ-ਕੀ ਬੋਰਡ ਪਲੇਅਰ-ਗਗਨਦੀਪ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਕਲਾਕਾਰ ਤੋਂ ਚਾਹੁੰਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਚ ਗੜੁੱਚ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ ਅਤੇ ਉਨਾਂ ਦੀਆਂ ਉਮੀਦਾ ਤੇ ਖਰਾ ਉਤਰੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕੀਤਾ ਹੈ ਅਤੇ ਉਹ ਹੈ ਹਰ ਇੱਕ ਨੂੰ ਕੀ ਬੋਰਡ ਉਪਰ ਸੁਰਾ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ ਕੀ ਬੋਰਡ ਪਲੇਅਰ ਗਗਨਦੀਪ ਸਿੰਘ। ਪਿੰਡ ਕੋਟ ਦੁਨਾਂ ਜਿਲ੍ਹਾ ਬਰਨਾਲਾ ਵਿੱਚ ਪਿਤਾ ਰਾਮ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੀ ਕੁੱਖੋ 9 ਜੁਲਾਈ 1994 ਨੂੰ ਗਗਨਦੀਪ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਨ ਉਸ ਦੀਆਂ ਉਗਲਾਂ ਕੀ-ਬੋਰਡ ਤੇ ਆਪ ਮੁਹਾਰੇ ਚਲਦੀਆਂ ਹਨ। ਗਗਨਦੀਪ ਨੇ ਬੀ.ਏ. ਕਿੰਗ ਕਾਲਜ ਬਰਨਾਲਾ ਤੋਂ ਕੀਤੀ। ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਣ ਵਿਚ ਸਕੂਲ ਚ ਹੁੰਦੀਆਂ ਸੱਭਿਆਚਾਰਕ ਗਤੀਵਿਧੀਆਂ ਨੇ ਉਸ ਨੂੰ ਕਾਫੀ ਹੌਂਸਲਾ ਦਿੱਤਾ। ਇਸ ਸ਼ੌਕ ਨੂੰ ਕਿੱਤੇ ਵਿੱਚ ਬਦਲਣ ਲਈ ਗਗਨਦੀਪ ਨੇ ਸੰਗੀਤ ਵਿੱਚ ਹੋਰ ਮੁਹਾਰਤ ਹਾਸਲ ਕਰਨ ਲਈ ਅਵਤਾਰ ਸਿੰਘ ਭੱਟੀ ਨੂੰ ਆਪਣਾ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਅਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਗਗਨਦੀਪ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਪ੍ਰਗਟ ਭਾਗੂ, ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ, ਲਵਜੀਤ, ਰਾਜਾ ਸਿੱਧੂ, ਹਰਜੋਤ, ਸੁਰਿੰਦਰ ਮਾਨ, ਕਰਮਜੀਤ ਕੰਮੋ, ਮਨਜੀਤ ਸ਼ਰਮਾ, ਕੁਲਦੀਪ ਰੀਸਲਾ, ਜੰਟੀ ਹੀਰਾ, ਗੁਰਜਾਇਜ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਕੀ-ਬੋਰਡ ਵਜਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਸੁਖਮਨਦੀਪ ਸਿੰਕਦਰ- 62841-01300

Comments are closed.

COMING SOON .....


Scroll To Top
11