Monday , 14 October 2019
Breaking News
You are here: Home » PUNJAB NEWS » ਸੁਪਰ 30 ਫੇਮ, ਸ਼੍ਰੀ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਦੇ ਨਾਲ ਹੱਥ ਮਿਲਾਇਆ

ਸੁਪਰ 30 ਫੇਮ, ਸ਼੍ਰੀ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਦੇ ਨਾਲ ਹੱਥ ਮਿਲਾਇਆ

ਮੋਹਾਲੀ 25 ਜੂਨ – ਮੰਨੇ-ਪ੍ਰਮੰਨੇ ਗਣਿਤ ਮਾਹਿਰ ਅਤੇ ਸੁਪਰ 30 ਫੇਮ, ਸ਼੍ਰੀ ਆਨੰਦ ਕੁਮਾਰ ਨੇ ਹਾਲ ਹੀ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵੱਲੋਂ ਆਯੋਜਿਤ ਸਕਾਲਰਸ਼ਿਪ ਮੇਲੇ ਦੀ ਸ਼ੌਭਾ ਵਧਾਈ। ਉਹਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਲੱਭਣ ਦੇ ਲਈ ਵੀ ਆਰੀਅਨਜ਼ ਦੇ ਨਾਲ ਹੱਥ ਮਿਲਾਇਆ।
ਆਨੰਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਖੁਸ਼ ਹਨ ਕਿ ਉਹ ਬਿਹਾਰ ਦੇ ਜ਼ਰੂਰਤਮੰਦ, ਹੌਣਹਾਰ ਅਤੇ ਯੋਗ ਵਿਦਿਆਰਥੀਆਂ ਦੀ ਮਦਦ ਦੇ ਲਈ ਆਰੀਅਨਜ਼ ਦੇ ਨਾਲ ਜੁੜੇ ਹੋਏ ਹਨ।ਆਨੰਦ ਕੁਮਾਰ ਨੇ ਅੱਗੇ ਕਿਹਾ ਕਿ ਹਰ ਵਿਦਿਆਰਥੀ ਆਈਆਈਟੀ ਵਿੱਚ ਦਾਖਿਲਾ ਨਹੀ ਲੈ ਸਕਦਾ ਅਤੇ ਪ੍ਰਾਈਵੇਟ ਇੰਸਟੀਚਿਊਸ਼ਨਸ ਦਾ ਉੱਚ ਫੀਸ ਸਟਰੱਕਚਰ ਵੀ ਬਰਦਾਸ਼ਤ ਨਹੀ ਕਰ ਸਕਦਾ। ਆਰੀਅਨਜ਼ ਬਿਹਾਰ ਦੇ ਆਰਥਿਕ ਪਖੋ ਪਿਛੜੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਲਈ ਸਕਾਲਰਸ਼ਿਪ ਪ੍ਰਦਾਨ ਕਰ ਸ਼ਲਾਘਾਯੋਗ ਕੰਮ ਕਰ ਰਿਹਾ ਹੈ।ਇਹ ਦੱਸਣਯੋਗ ਹੈ ਕਿ ਸੁਪਰ 30 ਫੇਮ ਆਨੰਦ ਕੁਮਾਰ, ਇਹਨਾਂ ਦਿਨਾਂ ਵਿੱਚ ਕਾਫੀ ਚਰਚਾ ਵਿੱਚ ਹਨ ਕਿਉਂਕਿ ਉਹਨਾਂ ਦੇ ਜੀਵਨ ਤੇ ਆਧਾਰਿਤ ਰਿਤਿਕ ਰੌਸ਼ਨ ਦੀ ”ਸੁਪਰ-30” ਦੇ ਨਾਮ ਤੋਂ ਆਉਣ ਵਾਲੀ ਬਾਇਉਪਿਕ 12 ਜੁਲਾਈ ਨੂੰ ਰਿਲਿਜ਼ ਹੋਵੇਗੀ।

Comments are closed.

COMING SOON .....


Scroll To Top
11