Saturday , 18 August 2018
Breaking News
You are here: Home » PUNJAB NEWS » ਸੁਪਰੀਮ ਕੋਰਟ ਵੱਲੋਂ ਸ. ਨਵਜੋਤ ਸਿੰਘ ਸਿੱਧੂ ਬਰੀ

ਸੁਪਰੀਮ ਕੋਰਟ ਵੱਲੋਂ ਸ. ਨਵਜੋਤ ਸਿੰਘ ਸਿੱਧੂ ਬਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪ੍ਰਮੁੱਖ ਨੇਤਾਵਾਂ ਵੱਲੋਂ ਵਧਾਈਆਂ

ਚੰਡੀਗੜ੍ਹ, 15 ਮਈ- ਸੁਪਰੀਮ ਕੋਰਟ ਨੇ ਸਾਬਕਾ ਕ੍ਰਿਕਟਰ, ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੂੰ ਵਡੀ ਰਾਹਤ ਦਿੰਦੇ ਹੋਏ 30 ਸਾਲ ਪੁਰਾਣੇ ਇੱਕ ਸੜਕ ’ਤੇ ਝਗੜੇ ਦੇ ਕੇਸ ’ਚੋਂ ਬਾਇਜ਼ਤ ਬਰੀ ਕਰ ਦਿੱਤਾ ਹੈ। ਸਰਵਉਚ ਅਦਾਲਤ ਨੇ ਇਸ ਗੈਰਇਰਾਦਨ ਹੱਤਿਆ ਦੇ ਕੇਸ ਵਿੱਚ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਰਦ ਕਰ ਦਿਤੀ ਹੈ। ਇਹ ਸਜ਼ਾ 2006 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਈ ਸੀ।ਉਂਝ ਸਰਵਉਚ ਅਦਾਲਤ ਨੇ ਉਨ੍ਹਾਂ ਨੂੰ ਕੁਟਮਾਰ ਦੀ ਧਾਰਾ ਤਹਿਤ 6000 ਰੁਪਏ ਜ਼ੁਰਮਾਨਾ ਕੀਤਾ ਹੈ।ਸੜਕ ’ਤੇ ਝਗੜੇ ਦੀ ਇਹ ਘਟਨਾ 27 ਦਸੰਬਰ 1988 ਨੂੰ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਵਾਪਰੀ ਸੀ। ਇਸ ਘਟਨਾ ਵਿੱਚ ਕਥਿਤ ਤੌਰ ’ਤੇ ਕੁੱਟਮਾਰ ਦੇ ਸ਼ਿਕਾਰ ਪਟਿਆਲਾ ਦੇ ਹੀ ਗੁਰਨਾਮ ਸਿੰਘ ਦੀ ਬਾਅਦ ਵਿੱਚ ਹਸਪਤਾਲ ਵਿਖੇ ਮੌਤ ਹੋ ਗਈ ਸੀ। ਸ. ਸਿਧੂ ਉਸ ਸਮੇਂ ਭਾਰਤੀ ਟੀਮ ਵਿਚ ਬਲੇਬਾਜ਼ ਸਨ।ਇਸਤਗਾਸੇ ਮੁਤਾਬਿਕ ਅਨੁਸਾਰ ਸੜਕ ਤੋਂ ਗਡੀ ਹਟਾਉਣ ਦੇ ਮਾਮਲੇ ਨੂੰ ਲੈ ਕੇ ਸ. ਸਿਧੂ ਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਨਾਲ ਝਗੜਾ ਹੋਇਆ ਸੀ।22 ਸਤੰਬਰ, 1999 ਨੂੰ ਪਟਿਆਲਾ ਦੇ ਸੈਸ਼ਨ ਕੋਰਟ ਨੇ ਸਿਧੂ ਤੇ ਉਸ ਦੇ ਦੋਸਤ ਨੂੰ ਬਰੀ ਕਰ ਦਿਤਾ।ਇਸ ਦੌਰਾਨ ਸ੍ਰੀ ਸਿੱਧੂ ਨੇ ਆਪਣੇ ਸਾਰੇ ਸ਼ੁੱਭਚਿੰਤਕਾਂ ਦਾ ਧੰਨਵਾਦ ਕੀਤਾ ਹੈ ਅਤੇ ਰਾਜਸੀ ਅਲੋਚਕਾ ਨੂੰ ਮੁਆਫ ਕਰ ਦਿੱਤਾ ਹੈ। ਉਨ੍ਹਾਂ ਨੇ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਿਆਂਕਾ ਗਾਂਧੀ ਨੂੰ ਵੀ ਸੁਨੇਹਾ ਭੇਜ ਕੇ ਪਾਰਟੀ ਲਈ ਉਮਰ ਭਰ ਸਮਰਪਿਤ ਹੋਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਥੀ ਮੰਤਰੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ. ਸਿੱਧੂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਦੇ ਘਰ ਪਰਿਵਾਰ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ।

Comments are closed.

COMING SOON .....
Scroll To Top
11