Monday , 17 December 2018
Breaking News
You are here: Home » NATIONAL NEWS » ਸੁਪਰੀਮ ਕੋਰਟ ਵੱਲੋਂ ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ ਕਰਾਰ

ਸੁਪਰੀਮ ਕੋਰਟ ਵੱਲੋਂ ਉਮੀਦਵਾਰ ਨੂੰ ਪਰਿਵਾਰ ਦੀ ਸੰਪਤੀ ਦਾ ਵੇਰਵਾ ਦੇਣਾ ਜ਼ਰੂਰੀ ਕਰਾਰ

ਹੁਣ ਨਾਮਜ਼ਦਗੀ ਪੱਤਰ ’ਚ ਪਤਨੀਆਂ ਅਤੇ ਨਿਰਭਰਾਂ ਦੀ ਆਮਦਨ ਦੇ ਸਰੋਤ ਅਤੇ ਵੇਰਵੇ ਦੱਸਣੇ ਹੋਣਗੇ

ਨਵੀਂ ਦਿੱਲੀ, 16 ਫਰਵਰੀ- ਸੁਪਰੀਮ ਕੋਰਟ ਨੇ ਚੋਣ ਸੁਧਾਰ ਦੀ ਦ੍ਰਿਸ਼ਟੀ ਨਾਲ ਇਕ ਮਹਤਵਪੂਰਨ ਫੈਸਲਾ ਸੁਣਾਉਂਦੇ ਹੋਏ ਚੋਣ ਨਾਮਜ਼ਦਗੀ ਪਤਰ ’ਚ ਉਮੀਦਵਾਰ ਤੋਂ ਇਲਾਵਾ ਉਸ ਦੇ ਪਰਿਵਾਰ, ਪਤਨੀ ਅਤੇ ਨਿਰਭਰਾਂ ਦੀ ਆਮਦਨ ਦੇ ਸਰੋਤਾਂ ਅਤੇ ਸੰਪਤੀਆਂ ਦੀ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਬਣਾ ਦਿੱਤਾ ਹੈ। ਜਸਟਿਸ ਚੇਲਮੇਸ਼ਵਰ ਅਤੇ ਜਸਟਿਸ ਐਸ.ਏ. ਅਬਦੁਲ ਨਜੀਰ ਦੀ ਬੈਂਚ ਨੇ ਗੈਰ-ਸਰਕਾਰੀ ਸੰਗਠਨ ਲੋਕ ਪ੍ਰਹਿਰੀ (ਸੈਂਟੀਨਲ) ਦੀ ਜਨਹਿਤ ਪਟੀਸ਼ਨ ਸਵੀਕਾਰ ਕਰਦੇ ਹੋਏ ਇਹ ਫੈਸਲਾ ਸੁਣਾਇਆ। ਬੈਂਚ ਵਲੋਂ ਫੈਸਲਾ ਸੁਣਾਉਂਦੇ ਹੋਏ ਜਸਟਿਸ ਚੇਲਮੇਸ਼ਵਰ ਨੇ ਕਿਹਾ ਕਿ ਪਟੀਸ਼ਨ ਸਵੀਕਾਰ ਕੀਤੀ ਜਾਂਦੀ ਹੈ ਪਰ ਜਿਸ ਅਪੀਲ ਲਈ ਕਾਨੂੰਨ ’ਚ ਸੋਧ ਦੀ ਲੋੜ ਹੋਵੇਗੀ, ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਨੂੰਨ ’ਚ ਸੋਧ ਦਾ ਕੰਮ ਸੰਸਦ ਦਾ ਹੈ। ਲੋਕ ਸੈਂਟੀਨਲ ਦੀ ਮੰਗ ਸੀ ਕਿ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੀਆਂ ਪਤਨੀਆਂ ਅਤੇ ਨਿਰਭਰਾਂ ਦੀ ਆਮਦਨ ਦੇ ਸਰੋਤਾਂ ਅਤੇ ਸੰਪਤੀਆਂ ਦੀ ਜਾਣਕਾਰੀ ਨਾਮਜ਼ਦਗੀ ਪਤਰ ‘ਚ ਉਪਲਬਧ ਕਰਵਾਉਣ ਨੂੰ ਜ਼ਰੂਰੀ ਬਣਾਇਆ ਜਾਵੇ। ਅਦਾਲਤ ਨੇ ਪਟੀਸ਼ਨ ਦੀ ਪੂਰੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ 12 ਸਤੰਬਰ ਨੂੰ ਫੈਸਲਾ ਸੁਰਖਿਅਤ ਰਖ ਲਿਆ ਸੀ।ਸੁਣਵਾਈ ਦੇ ਕ੍ਰਮ ‘ਚ ਕੇਂਦਰੀ ਸਿਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਹਲਫਨਾਮਾ ਦਾਇਰ ਕਰ ਕੇ ਸੁਪਰੀਮ ਕੋਰਟ ਨੂੰ ਜਾਣੂੰ ਕਰਵਾਇਆ ਸੀ ਕਿ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵਧ ਦੀ ਸੰਪਤੀ ਜਮ੍ਹਾ ਕਰਨ ਵਾਲੇ ਕੁਝ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ ਜਾਂਚ ਜਾਰੀ ਹੈ।

Comments are closed.

COMING SOON .....


Scroll To Top
11