Tuesday , 23 October 2018
Breaking News
You are here: Home » NATIONAL NEWS » ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਝਟਕਾ-ਦਿੱਲੀ ਦੇ ਬੌਸ ਉਪ ਰਾਜਪਾਲ

ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਝਟਕਾ-ਦਿੱਲੀ ਦੇ ਬੌਸ ਉਪ ਰਾਜਪਾਲ

ਦਿੱਲੀ ਸਰਕਾਰ ਨੂੰ ਵੀ ਸੰਵਿਧਾਨ ਦੇ ਦਾਇਰੇ ਵਿਚ ਕੰਮ ਕਰਨਾ ਹੋਵੇਗਾ

ਨਵੀਂ ਦਿੱਲੀ, 2 ਨਵੰਬਰ- ਦਿਲੀ ਸਰਕਾਰ ਬਨਾਮ ਉਪ ਰਾਜਪਾਲ ਦੇ ਕੇਸ ਵਿੱਚ ਆਮ ਆਦਮੀ ਪਾਰਟੀ ਦੀ ਦਿਲੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਵਿਚ ਪੰਜ ਜਜਾਂ ਦੀ ਸੰਵਿਧਾਨ ਅਦਾਲਤ ਨੇ ਦਿਲੀ ਸਰਕਾਰ ਨੂੰ ਆਪਣੇ ਸ਼ੁਰੂਆਤੀ ਵਿਚਾਰ ਦਸਦਿਆਂ ਕਿਹਾ ਕਿ ਪ੍ਰਬੰਧ ਦੇ ਮੁਤਾਬਕ ਉਪ ਰਾਜਪਾਲ ਨੂੰ ਸੰਵਿਧਾਨ ਨੇ ਪ੍ਰਮੁਖਤਾ ਦਿਤੀ ਹੈ।ਦਿਲੀ ਸਰਕਾਰ ਲਈ ਸਾਰੇ ਕਾਰਜਾਂ ਵਿੱਚ ਉਪ ਰਾਜਪਾਲ ਦੀ ਸਹਿਮਤੀ ਜਰੂਰੀ ਹੈ।ਬਤੌਰ ਕੇਂਦਰਸ਼ਾਸਿਤ ਪ੍ਰਦੇਸ਼ ਦਿਲੀ ਸਰਕਾਰ ਦੇ ਅਧਿਕਾਰਾਂ ਦੀ ਸੰਵਿਧਾਨ ਵਿਚ ਵਿਆਖਿਆ ਕੀਤੀ ਗਈ ਹੈ ਅਤੇ ਉਸਦੀਆਂ ਸੀਮਾਵਾਂ ਤੈਅ ਹਨ। ਉਪ ਰਾਜਪਾਲ ਦੇ ਅਧਿਕਾਰ ਵੀ ਨਿਸ਼ਾਨਬਧ ਕੀਤੇ ਗਏ ਹਨ।ਕੋਰਟ ਨੇ ਕਿਹਾ ਕਿ ਰਾਸ਼ਟਰਪਤੀ ਉਪ ਰਾਜਪਾਲ ਦੇ ਮਾਧਿਅਮ ਨਾਲ ਦਿਲੀ ਵਿਚ ਪ੍ਰਬੰਧਕੀ ਕਾਰਜ ਕਰਦੇ ਹਨ।ਦਿੱਲੀ ਸਰਕਾਰ ਨੂੰ ਵੀ ਸੰਵਿਧਾਨ ਦੇ ਦਾਇਰੇ ਵਿਚ ਕੰਮ ਕਰਨਾ ਹੋਵੇਗਾ ਕਿਉਂਕਿ ਭੂਮੀ, ਪੁਲਿਸ ਅਤੇ ਪਬਲਿਕ ਆਰਡਰ ਉਤੇ ਉਸਦਾ ਕਾਬੂ ਨਹੀਂ ਹੈ। ਅਜਿਹਾ ਲਗਦਾ ਹੈ ਦਿਲੀ ਸਰਕਾਰ ਕਨੂੰਨ ਦੇ ਦਾਇਰੇ ਵਿਚ ਰਹਿਕੇ ਕੰਮ ਨਹੀਂ ਕਰਨਾ ਚਾਹੁੰਦੀ।ਜੇਕਰ ਦਿਲੀ ਸਰਕਾਰ ਅਤੇ ਉਪ ਰਾਜਪਾਲ ਦੇ ਵਿਚ ਕੋਈ ਮਤਭੇਦ ਹੋਵੇਗਾ ਤਾਂ ਮਾਮਲੇ ਨੂੰ ਰਾਸ਼ਟਰਪਤੀ ਦੇ ਕੋਲ ਭੇਜਿਆ ਜਾਵੇਗਾ।ਦਿਲੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਸੰਵਿਧਾਨਕ ਪ੍ਰਬੰਧਾਂ ਨੂੰ ਸੌਖੇ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਹੈ। ਚੁਣੀ ਹੋਈ ਸਰਕਾਰ ਦੀ ਵੀ ਮਾਣ ਬਣਿਆ ਰਹਿਣਾ ਚਾਹੀਦੀ ਹੈ।

Comments are closed.

COMING SOON .....


Scroll To Top
11