ਨਵੀਂ ਦਿੱਲੀ- ਅਜ ਸੁਪਰੀਮ ਕੋਰਟ ਦੇ ਵਲੋਂ ਫਿਲਮ ‘ਨਾਨਕ ਸ਼ਾਹ ਫਕੀਰ” ਦੀ ਰਿਲੀਜ਼ ‘ਤੇ ਰੋਕ ਨੂੰ ਹਟਾ ਦਿਤਾ ਹੈ। ਹੁਣ ਇਹ ਫਿਲਮ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਿਲੀਜ਼ ਹੋਵੇਗੀ। ਇਸ ਸੰਬੰਧ ‘ਚ ਫਿਲਮ ਨਿਰਮਾਤਾ ਨੇ ਫਿਲਮ ਨੂੰ ਰਿਲੀਜ਼ ਕਰਵਾਉਣ ਦੇ ਲਈ ਸੁਪਰੀਮ ਕੋਰਟ ‘ਚ ਅਰਜੀ ਦਿਤੀ ਸੀ। ਜਿਸ ਤੋਂ ਬਾਅਦ ਕੋਰਟ ਨੇ ਫਿਲਮ ਰਿਲੀਜ਼ ਕਰਨ ਨੂੰ ਮਨਜੂਰੀ ਦੇ ਦਿਤੀ ਹੈ। ਹੁਣ ਇਹ ਫਿਲਮ 13 ਅਪ੍ਰੈਲ ਨੂੰ ਹੀ ਰਿਲੀਜ਼ ਹੋਵੇਗੀ। ਜਦੋਂ ਕਿ ਕੁਝ ਸਿਖ ਜਥੇਬੰਦੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਇਸ ਫਿਲਮ ਸਬੰਧੀ ਦਿਤੀਆਂ ਸਾਰੀਆਂ ਪਤਰਕਾਵਾਂ ਨੂੰ ਸਿਰੇ ਤੋਂ ਹੀ ਰਦ ਕਰ ਦਿਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਵਿਵਾਦਿਤ ਫਿਲਮ ‘ਨਾਨਕ ਸ਼ਾਹ ਫ਼ਕੀਰ‘ ‘ਤੇ ਪੂਰਨ ਤੌਰ ‘ਤੇ ਰੋਕ ਲਾ ਦਿਤੀ ਹੈ।
You are here: Home » ENTERTAINMENT » ਸੁਪਰੀਮ ਕੋਰਟ ਨੇ ਫਿਲਮ ‘ਨਾਨਕ ਸ਼ਾਹ ਫਕੀਰ‘ ਨੂੰ ਦਿਤੀ ਹਰੀ ਝੰਡੀ, 13 ਅਪ੍ਰੈਲ ਨੂੰ ਹੋਵੇਗੀ ਰਿਲੀਜ਼