Saturday , 18 August 2018
Breaking News
You are here: Home » NATIONAL NEWS » ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਨਵੀਂ ਦਿੱਲੀ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੀਨ ਦਿਆਲ ਉਪਾਧਿਆਇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਹ ਸਟੇਸ਼ਨ ਪਹਿਲਾਂ ਮੁਗਲਸਰਾਇ ਦੇ ਨਾਂਅ ਤੋਂ ਪ੍ਰਸਿਧ ਸੀ।ਇਸ ਮੌਕੇ ’ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।ਮੁਗਲਸਰਾਏ ਜੰਕਸ਼ਨ ਦੇ ਨਾਮਕਰਣ ਮੌਕੇ ਆਯੋਜਿਤ ਇਕ ਰੈਲੀ ’ਚ ਅਮਿਤ ਸ਼ਾਹ ਨੇ ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਬਹੁਜਨ ਪਾਰਟੀ ’ਤੇ ਨਿਸ਼ਾਨਾ ਸਾਧਿਆ। ਐਨ.ਆਰ.ਸੀ. ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਨਰਿੰਦਰ ਮੋਦੀ ਸਰਕਾਰ ਨੇ ਐਨ. ਆਰ. ਸੀ. ਬਣਾਇਆ। ਐਨ. ਆਰ. ਸੀ. ਦੇਸ਼ ‘ਚੋਂ, ਅਸਾਮ ‘ਚੋਂ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਚੁਣ-ਚੁਣ ਕੇ ਕਢਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਅਤੇ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਐਨ. ਆਰ. ਸੀ. ਨਹੀਂ ਹੋਣਾ ਚਾਹੀਦਾ ਹੈ। ਅਮਿਤ ਨੇ ਕਿਹਾ ਕਿ ਉਹ ਮੁਗਲਸਰਾਏ ਦੀ ਧਰਤੀ ‘ਤੇ ਐਸ. ਪੀ., ਬੀ. ਐਸ. ਪੀ. ਅਤੇ ਕਾਂਗਰਸ ਕੋਲੋਂ ਪੁਛਣਾ ਚਾਹੁੰਦੇ ਹਨ ਕਿ ਤੈਅ ਕਰ ਲਓ ਕਿ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਜਾਂ ਕਢਣਾ ਚਾਹੁੰਦੇ ਹੋ।ਰਾਜ ਸਭਾ ਵਿੱਚ ਓਬੀਸੀ ਵਰਗ ਬਾਰੇ ਲਿਆਂਦੇ ਗਏ ਬਿੱਲ ਬਾਰੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਇਹ ਸਪਸ਼ਟ ਕਰੇ ਕਿ ਉਹ ਬਿੱਲ ਦਾ ਸਮਰਥਨ ਕਰਦੀ ਹੈ ਜਾਂ ਨਹੀਂ। ਭਾਜਪਾ ਓਬੀਸੀ ਵਰਗ ਨੂੰ ਉਨ੍ਹਾਂ ਦੇ ਅਧਿਕਾਰ ਦਿਵਾ ਕੇ ਸਾਹ ਲਵੇਗੀ। ਸ਼ਾਹ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਗਏ ਯਤਨਾਂ ਦਾ ਵੀ ਜ਼ਿਕਰ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਯੂਪੀ ਦੇ ਵਿਕਾਸ ਦੀ ਗੱਲ ਕਰਦੀ ਹੈ ਪਰ ਪਿਛਲੇ 10 ਸਾਲਾਂ ’ਚ ਯੂਪੀ ’ਚ ਹੋਇਆ ਕੋਈ ਵਿਕਾਸ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਡਿਫੈਂਸ ਕਾਰੀਡੋਰ, ਪੁਰਵਾਂਚਲ ਐਕਸਪ੍ਰੈਸ ਵੇਅ ਅਤੇ ਹੋਰ ਅਨੇਕਾਂ ਆਉਣ ਵਾਲੇ ਪ੍ਰੋਜੈਕਟ ਯੂਪੀ ਦਾ ਨਕਸ਼ਾ ਬਦਲ ਦੇਣਗੇ।

Comments are closed.

COMING SOON .....
Scroll To Top
11