Thursday , 19 July 2018
Breaking News
You are here: Home » NATIONAL NEWS » ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਸਰਵਉਚ ਅਦਾਲਤ ਦੇ ਕੰਮ-ਕਾਜ ਸਬੰਧੀ ਉਠਾਏ ਗੰਭੀਰ ਸਵਾਲ

ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਸਰਵਉਚ ਅਦਾਲਤ ਦੇ ਕੰਮ-ਕਾਜ ਸਬੰਧੀ ਉਠਾਏ ਗੰਭੀਰ ਸਵਾਲ

ਸੁਪਰੀਮ ਕੋਰਟ ਨੂੰ ਨਾ ਬਚਾਇਆ ਤਾਂ ਲੋਕਤੰਤਰ ਖਤਮ ਹੋ ਜਾਵੇਗਾ

ਨਵੀਂ ਦਿੱਲੀ, 12 ਜਨਵਰੀ- ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਮੌਜੂਦਾ 4 ਜਜਾਂ ਨੇ ਸ਼ੁਕਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਪਰੀਮ ਕੋਰਟ ਦੇ ਕੰਮਕਾਜ ਸਬੰਧੀ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ, ਜਿਸ ਵਿੱਚ ਕੇਸਾਂ ਦੀ ਵੰਡ ਸਬੰਧੀ ਇਤਰਾਜ਼ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਦੋ ਹੋਰ ਜੱਜਾਂ ਵੱਲੋਂ ਵੀ ਚਾਰੇ ਜੱਜਾਂ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਣ ਦੇ ਬਾਅਦ ਹਾਲਾਤ ਹੋਰ ਗੰਭੀਰ ਹੋ ਗਏ ਹਨ। ਨਿਆਂਪਾਲਿਕਾ ਦੇ ਇਤਿਹਾਸ ਦੀ ਇਸ ਵੱਡੀ ਘਟਨਾ ਨਾਲ ਕੇਂਦਰ ਵਿੱਚ ਭਾਜਪਾ ਸਰਕਾਰ ਪ੍ਰੇਸ਼ਾਨੀ ਦੇ ਆਲਮ ਵਿੱਚ ਘਿਰ ਗਈ ਹੈ। ਜੱਜਾਂ ਦੀ ਪ੍ਰੈਸ ਕਾਨਫਰੰਸ ਤੋਂ ਫੋਰੀ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਰਾਜ ਮੰਤਰੀ ਪੀ.ਪੀ. ਚੌਧਰੀ ਨੂੰ ਤਲਬ ਕੀਤਾ।ਸੂਤਰਾਂ ਅਨੁਸਾਰ ਪੀ.ਐਮ. ਇਸ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੁੰਦੇ ਅਤੇ ਇਸੇ ਕਾਰਨ ਕਾਨੂੰਨ ਮੰਤਰੀ ਨੂੰ ਬੁਲਾ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।ਇਹ ਪਹਿਲਾ ਅਜਿਹਾ ਮੌਕਾ ਹੈ, ਜਦੋਂ ਸੁਪਰੀਮ ਕੋਰਟ ਦੇ ਮੌਜੂਦਾ ਜਜਾਂ ਨੇ ਮੀਡੀਆ ਦੇ ਸਾਹਮਣੇ ਆਪਣੀਆਂ ਪਰੇਸ਼ਾਨੀਆਂ ਨੂੰ ਜ਼ਾਹਰ ਕੀਤਾ ਅਤੇ ਕੋਰਟ ਪ੍ਰਸ਼ਾਸਨ ਦੇ ਕੰਮਕਾਰ ‘ਤੇ ਵੀ ਸਵਾਲ ਚੁਕਿਆ।ਚਾਰਾਂ ਜਜਾਂ ਨੇ ਦੋਸ਼ ਲਗਾਇਆ ਕਿ ਕੋਰਟ ਦਾ ਪ੍ਰਸ਼ਾਸਨ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈ, ਜੇਕਰ ਅਜਿਹਾ ਲਗਦਾ ਰਿਹਾ ਤਾਂ ਲੋਕਤੰਤਰੀ ਖਤਰੇ ‘ਚ ਹੈ। ਜਜਾਂ ਨੇ ਇਹ ਵੀ ਦਸਿਆ ਕਿ ਇਸ ਸੰਬੰਧੀ ਉਹ ਪਹਿਲਾਂ ਚੀਫ ਜਸਟਿਸ ਨੂੰ ਖਤ ਲਿਖ ਚੁਕੇ ਹਨ, ਜਦੋਂ ਉਨ੍ਹਾਂ ਦੀ ਗਲ ਨਹੀਂ ਸੁਣੀ ਗਈ ਤਾਂ ਉਹ ਅਜ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ‘ਤੇ ਕੋਈ ਦੋਸ਼ ਲਗਾਏ ਕਿ ਅਸੀਂ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ। ਅਸੀਂ ਤਾਂ ਸਿਰਫ ਦੇਸ਼ ਦੇ ਪ੍ਰਤੀ ਆਪਣਾ ਕਰਜ਼ ਅਦਾ ਕਰ ਰਹੇ ਹਨ। ਪ੍ਰੈਸ ਕਾਨਫਰੰਸ ‘ਚ ਜਸਟਿਸ ਚਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਮਦਨ ਲੋਕੁਰ ਅਤੇ ਕੁਰੀਅਨ ਜੋਸੇਫ ਸ਼ਾਮਲ ਸਨ। ਮੀਡੀਆ ਨਾਲ ਗਲਬਾਤ ਕਰਦਿਆਂ ਨੰਬਰ 2 ਦੇ ਜਜ ਮੰਨੇ ਜਾਣ ਵਾਲੇ ਜਸਟਿਸ ਚਲਾਮੇਸ਼ਵਰ ਨੇ ਕਿਹਾ,”ਕਰੀਬ 2 ਮਹੀਨੇ ਪਹਿਲਾਂ ਅਸੀਂ 4 ਜਜਾਂ ਨੇ ਚੀਫ ਜਸਟਿਸ ਨੂੰ ਪਤਰ ਲਿਖਿਆ ਅਤੇ ਮੁਲਾਕਾਤ ਕੀਤੀ ਸੀ।ਅਸੀਂ ਉਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਜੋ ਕੁਝ ਵੀ ਸੁਪਰੀਮ ਕੋਰਟ ਦੇ ਪ੍ਰਸ਼ਾਸਨ ਵਿਚ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਪ੍ਰਸ਼ਾਸਨ ਠੀਕ ਤਰ੍ਹਾਂ ਨਹੀਂ ਚਲ ਰਿਹਾ ਹੈ। ਇਹ ਮਾਮਲਾ ਇਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ।ਉਨ੍ਹਾਂ ਨੇ ਕਿਹਾ ਅਸੀਂ ਚੀਫ ਜਸਟਿਸ ਨੂੰ ਆਪਣੀ ਗਲ ਸਮਝਾਉਣ ‘ਚ ਅਸਫ਼ਲ ਰਹੇ। ਇਸ ਲਈ ਅਸੀਂ ਹੁਣ ਦੇਸ਼ ਦੇ ਸਾਹਮਣੇ ਮੀਡੀਆ ਜ਼ਰੀਏ ਆਪਣੀ ਪੂਰੀ ਗਲ ਰਖਣ ਦਾ ਫ਼ੈਸਲਾ ਕੀਤਾ ਹੈ।ਪਤਰਕਾਰਾਂ ਵਲੋਂ ਇਹ ਪੁਛੇ ਜਾਣ ‘ਤੇ ਕਿ ਕਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਚੀਫ ਜਸਟਿਸ ਨੂੰ ਪਤਰ ਲਿਖਿਆ,”ਜਸਟਿਸ ਕੁਰੀਅਨ ਜੋਸੇਫ ਨੇ ਕਿਹਾ ਕਿ ਇਹ ਇਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ। ਇਹ ਪੁਛੇ ਜਾਣ ‘ਤੇ ਕਿ ਕੀ ਇਹ ਸੀਬੀਆਈ ਜਜ ਜਸਟਿਸ ਲੋਇਆ ਦੀ ਸ਼ਕੀ ਮੌਤ ਨਾਲ ਜੁੜਿਆ ਮਾਮਲਾ ਹੈ, ਕੁਰੀਅਨ ਨੇ ਕਿਹਾ, ਹਾਂ।ਚਲਾਮੇਸ਼ਵਰ ਨੇ ਕਿਹਾ,”20 ਸਾਲ ਬਾਅਦ ਕੋਈ ਇਹ ਨਾ ਕਹੇ ਕਿ ਅਸੀਂ ਆਪਣੀ ਆਤਮਾ ਵੇਚ ਦਿਤੀ ਹੈ। ਇਸ ਲਈ ਅਸੀਂ ਮੀਡੀਆ ਦੇ ਸਾਹਮਣੇ ਆਪਣੀ ਗਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ।” ਚਲਾਮੇਸ਼ਵਰ ਨੇ ਕਿਹਾ ਕਿ ਭਾਰਤ ਸਮੇਤ ਕਿਸੇ ਵੀ ਦੇਸ਼ ‘ਚ ਲੋਕਤੰਤਰ ਨੂੰ ਬਰਕਰਾਰ ਰਖਣ ਲਈ ਇਹ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਵਰਗੀ ਸੰਸਥਾ ਸਹੀ ਢੰਗ ਨਾਲ ਕੰਮ ਕਰੇ। ਚਲਾਮੇਸ਼ਵਰ ਨੇ ਕਿਹਾ ਕਿ ਸਾਡੇ ਪਤਰ ‘ਤੇ ਹੁਣ ਦੇਸ਼ ਨੇ ਵਿਚਾਰ ਕਰਨਾ ਹੈ ਕਿ ਚੀਫ ਜਸਟਿਸ ਦੇ ਖਿਲਾਫ਼ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਜਸਟਿਸ ਚਲਾਮੇਸ਼ਵਰ ਨੇ ਕਿਹਾ ਕਿ ਸਾਨੂੰ ਪ੍ਰੈਸ ਕਾਨਫਰੰਸ ਇਸ ਲਈ ਬੁਲਾਉਣੀ ਪਈ ਹੈ ਕਿਉਂਕਿ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਸਹੀ ਤਰੀਕੇ ਨਾਲ ਨਹੀਂ ਚਲ ਰਿਹਾ ਹੈ। ਬੀਤੇ ਕੁਝ ਮਹੀਨਿਆਂ ‘ਚ ਉਹ ਕੁਝ ਹੋਇਆ ਹੈ, ਜੋ ਨਹੀਂ ਹੋਣਾ ਚਾਹੀਦਾ ਸੀ।

Comments are closed.

COMING SOON .....
Scroll To Top
11