Friday , 19 April 2019
Breaking News
You are here: Home » EDITORIALS » ਸੁਪਰੀਮ ਕੋਰਟ ਦੀ ਕਿਸੇ ਨੂੰ ਪ੍ਰਵਾਹ

ਸੁਪਰੀਮ ਕੋਰਟ ਦੀ ਕਿਸੇ ਨੂੰ ਪ੍ਰਵਾਹ

ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਇਕ ਪਾਸੇ ਖੜ੍ਹੀ ਹੈ। ਦੂਸਰੇ ਪਾਸੇ ਸਾਰਾ ਦੇਸ਼ ਖੜ੍ਹਾ ਹੈ। ਦੇਸ਼ ਜੋ ਸੁਪਰੀਮ ਕੋਰਟ ਦੀ ਮੰਨਣ ਨੂੰ ਤਿਆਰ ਨਹੀਂ ਹੈ। ਦੀਵਾਲੀ ਮੌਕੇ ਸਾਰੇ ਦੇਸ਼ ਨੇ ਪਟਾਕਿਆਂ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਪੂਰੇ ਦੇਸ਼ ਵਿੱਚ ਬੇਰੋਕ ਪਟਾਕੇ ਚਲਾਏ ਗਏ। ਹੋਰ ਤਾਂ ਹੋਰ ਰਾਜਧਾਨੀ ਦਿੱਲੀ ਵਿੱਚ ਵੀ ਅਦਾਲਤੀ ਹੁਕਮਾਂ ਦਾ ਰੱਜ ਕੇ ਮਖੌਲ ਉਡਾਇਆ ਗਿਆ। ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਤਾਂ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ। ਹਾਲਾਂਕਿ ਅਦਾਲਤ ਦਾ ਇਹ ਹੁਕਮ ਸੀ ਕਿ ਦਿੱਲੀ ਵਿੱਚ ਸਿਰਫ ਗ੍ਰੀਨ ਪਟਾਕੇ ਚਲਾਏ ਜਾਣ। ਪ੍ਰੰਤੂ ਹਾਲਾਤ ਇਹ ਦੱਸ ਰਹੇ ਹਨ ਕਿ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਚਲਾਏ ਗਏ। ਇਹ ਪਟਾਕੇ ਦੀਵਾਲੀ ਵਾਲੀ ਸ਼ਾਮ ਤੋਂ ਲੈ ਕੇ ਪੂਰੀ ਰਾਤ ਤੱਕ ਵਜਦੇ ਰਹੇ। ਇਸ ਨਾਲ ਰਾਜਧਾਨੀ ਦਿੱਲੀ ਧੂੰਦ ਦੀ ਚਾਦਰ ਵਿੱਚ ਲਪੇਟੀ ਗਈ। ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ। ਦਿੱਲੀ ਦੀ ਲੋਧੀ ਰੋਡ ’ਤੇ ਲਗੇ ਏਅਰ ਪੌਲਿਊਸ਼ਨ ਮੌਨਟਿਰਿੰਗ ਸਟੇਸ਼ਨ ’ਤੇ ਵੀਰਵਾਰ ਸਵੇਰ ਪੀਐਮ-2.5 ਅਤੇ ਪੀਐਮ-10 ਦਾ ਪੱਧਰ 500-500 ਮਾਈਕਰੋ ਕਿਊਬੀਕ ਸੀ। 2.5 ਇਕ ਕਣ ਹੈ ਜਿਸ ਦੀ ਪੀਐਮ 2.5 ਤੋਂ ਜ਼ਿਆਦਾ ਹੋਣ ਤੋਂ ਬਾਅਦ ਧੁੰਦ ਵਧ ਜਾਂਦੀ ਹੈ। ਦਿਲੀ ’ਚ ਕਈ ਥਾਂਵਾਂ ’ਤੇ ਏਅਰ ਕੁਆਲਟੀ ਇੰਡੇਕਸ 999 ਤਕ ਵੀ ਪਹੁੰਚ ਗਿਆ ਸੀ।ਪ੍ਰਦੂਸ਼ਣ ਕਿੰਨਾ ਵਧ ਗਿਆ ਹੈ ਇਸ ਗਲ ਦਾ ਅੰਦਾਜ਼ਾ ਇਸੇ ਤੋਂ ਹੋ ਜਾਂਦਾ ਹੈ ਕਿ ਭਾਰਤ ’ਚ ਪ੍ਰਦੂਸ਼ਣ ਮਾਪਣ ਵਾਲੇ ਮੀਟਰ 999 ਦਾ ਲੈਵਲ ਪਾਰ ਕਰਨ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੇ ਹਨ। ਸੁਪ੍ਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਪੂਰੇ ਦੇਸ਼ ਵਿੱਚ ਕੀਤੀ ਗਈ ਹੈ। ਇਹ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਵਿਵਸਥਾ ਨਹੀਂ ਕਿਧਰੇ ਵੀ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਦੀ ਇੱਛਾ ਸ਼ਕਤੀ ਨਹੀਂ ਦਿਖਾਈ। ਪ੍ਰਧਾਨ ਮੰਤਰੀ ਜਾਂ ਕਿਸੇ ਵੀ ਹੋਰ ਵੱਡੇ ਨੇਤਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਉਪਰ ਅਮਲ ਲਈ ਕੋਈ ਬਿਆਨ ਤੱਕ ਨਹੀਂ ਦਿੱਤਾ। ਦਮ ਕੇਵਲ ਸੁਪਰੀਮ ਕੋਰਟ ਜਾਂ ਜੱਜਾਂ ਦਾ ਨਹੀਂ ਘੁੱਟਦਾ। ਵਾਤਾਵਰਣ ਦੀ ਮਲੀਨਤਾ ਦਾ ਅਸਰ ਸਭ ਉਪਰ ਪੈਂਦਾ ਹੈ। ਪਟਾਕੇ ਚਲਾਉਣ ਵਾਲੇ ਜਾਂ ਨਾ ਚਲਾਉਣ ਵਾਲੇ ਇਕ ਬਰਾਬਰ ਹਨ। ਪਟਾਕਿਆਂ ਦਾ ਅਸਰ ਸਭ ਉਪਰ ਪੈਂਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਇਸ ਦੇਸ਼ ਵਿੱਚ ਅਦਾਲਤ ਦੇ ਹੁਕਮਾਂ ਨੂੰ ਸਰਕਾਰ ਨੇ ਲਾਗੂ ਨਹੀਂ ਕੀਤਾ। ਗੱਲ ਇਕੱਲੇ ਪਟਾਕਿਆਂ ਦੀ ਨਹੀਂ ਹੈ ਸੁਪਰੀਮ ਕੋਰਟ ਦੇ ਹੋਰ ਹੁਕਮਾਂ ਪ੍ਰਤੀ ਵੀ ਸਿਆਸੀ ਨੇਤਾਵਾਂ ਦਾ ਇਹੋ ਵਤੀਰਾ ਹੈ। ਰਾਮ ਮੰਦਰ ਦੇ ਮੁੱਦੇ ਉਪਰ ਵੀ ਇਸੇ ਤਰ੍ਹਾਂ ਦਾ ਵਤੀਰਾ ਪ੍ਰਗਟ ਹੋ ਰਿਹਾ ਹੈ। ਆਨੇ-ਬਹਾਨੇ ਸੁਪਰੀਮ ਕੋਰਟ ਦੀ ਅਹਿਮੀਅਤ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ। ਦੇਸ਼ ਦੇ ਪ੍ਰਬੰਧ ਲਈ ਇਹ ਬਹੁਤ ਖਤਰਨਾਕ ਸਥਿਤੀ ਹੈ। ਸਿਆਸੀ ਨੇਤਾ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹਨ ਕਿ ਉਹ ਹੀ ਸਭ ਕੁਝ ਹਨ। ਇਸ ਲਈ ਅਦਾਲਤਾਂ ਦੀ ਸ਼ਾਇਦ ਕੋਈ ਲੋੜ ਨਹੀਂ ਹੈ। ਨਿਆਂ ਪਾਲਿਕਾ ਨੂੰ ਵੀ ਉਹ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹਨ। ਦੇਸ਼ ਦੇ ਆਮ ਨਾਗਰਿਕਾਂ ਲਈ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਇਸ ਮੁੱਦੇ ’ਤੇ ਦੇਸ਼ ਵਿਆਪੀ ਚਿੰਤਨ ਦੀ ਜ਼ਰੂਰਤ ਹੈ। ਸੁਪਰੀਮ ਕੋਰਟ ਨੂੰ ਚਾਹੀਦਾ ਹੈ ਜਾਂ ਤਾਂ ਉਹ ਅਜਿਹਾ ਹੁਕਮ ਜਾਰੀ ਨਾ ਕਰੇ ਜੇਕਰ ਹੁਕਮ ਜਾਰੀ ਕੀਤਾ ਜਾਂਦਾ ਹੈ ਤਦ ਅਦੁਲੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਦਿਖਾਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11